ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ’ਚ ਭਾਜਪਾ, ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਵੱਡੀ ਖ਼ਬਰ

Sunday, Feb 11, 2024 - 06:38 PM (IST)

ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ’ਚ ਭਾਜਪਾ, ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਵੱਡੀ ਖ਼ਬਰ

ਚੰਡੀਗੜ੍ਹ (ਹਰੀਸ਼ਚੰਦਰ) : ਅਕਾਲੀ ਦਲ ਨਾਲ ਗੱਠਜੋੜ ’ਤੇ ਭਾਜਪਾ ਦੀ ਕੌਮੀ ਕਨਵੈਨਸ਼ਨ ਤੋਂ ਪਹਿਲਾਂ ਮੋਹਰ ਲੱਗ ਜਾਵੇਗੀ। ਭਾਜਪਾ ਦੇ ਇਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਹੈ ਕਿ ਨਵੀਂ ਦਿੱਲੀ ਵਿਚ ਅਕਾਲੀ ਦਲ ਨਾਲ ਗੱਠਜੋੜ ਦੇ ਐਲਾਨ ਮੌਕੇ ਐੱਨ. ਡੀ. ਏ. ਦੀਆਂ ਉਹ ਪੁਰਾਣੀਆਂ ਪਾਰਟੀਆਂ ਵੀ ਨਾਲ ਨਜ਼ਰ ਆਉਣਗੀਆਂ, ਜੋ ਕਦੇ ਐੱਨ. ਡੀ. ਏ. ਦਾ ਹਿੱਸਾ ਸਨ। ਭਾਜਪਾ ਦਾ ਕੌਮੀ ਸੰਮੇਲਨ 17-18 ਫਰਵਰੀ ਨੂੰ ਦਿੱਲੀ ਵਿਚ ਬੁਲਾਇਆ ਗਿਆ ਹੈ। ਇਸ ਤਹਿਤ 17 ਨੂੰ ਕੌਮੀ ਕਾਰਜਕਾਰਨੀ ਅਤੇ 18 ਨੂੰ ਕੌਮੀ ਕੌਂਸਲ ਦੀਆਂ ਪੂਰਾ ਦਿਨ ਮੀਟਿੰਗਾਂ ਹੋਣਗੀਆਂ। ਇਸ ਤੋਂ ਪਹਿਲਾਂ ਹੀ ਐੱਨ. ਡੀ. ਏ. ਦੇ ਵਿਸਥਾਰ ਦਾ ਐਲਾਨ ਕਰਕੇ ਭਾਜਪਾ ਦੇਸ਼ ਭਰ ਵਿਚ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ‘ਇੰਡੀਆ’ ਬਲਾਕ ਜਿਥੇ ਟੁੱਟ ਰਿਹਾ ਹੈ, ਉਥੇ ਹੀ ਐੱਨ. ਡੀ. ਏ. ਦੇ ਨਾਲ ਹੋਰ ਪਾਰਟੀਆਂ ਜੁੜ ਰਹੀਆਂ ਹਨ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਆ ਗਈ ਚੰਗੀ ਖ਼ਬਰ

ਇੱਥੇ ਸ਼ੁੱਕਰਵਾਰ ਨੂੰ ਭਾਜਪਾ ਦੀਆਂ ਦੋ ਅਹਿਮ ਮੀਟਿੰਗਾਂ ਹੋਈਆਂ। ਪਹਿਲੀ ਮੀਟਿੰਗ ਦੁਪਹਿਰ 12:30 ਤੋਂ ਸ਼ਾਮ 6 ਵਜੇ ਤੱਕ ਚੱਲੀ, ਜਿਸ ਦੀ ਪ੍ਰਧਾਨਗੀ ਲਈ ਦਿੱਲੀ ਤੋਂ ਪਾਰਟੀ ਦੇ ਕੌਮੀ ਸੰਗਠਨ ਮਹਾਮੰਤਰੀ ਬੀ. ਐੱਲ. ਸੰਤੋਸ਼ ਆਏ ਸਨ। ਉਨ੍ਹਾਂ ਨੇ ਪੰਜਾਬ ਭਰ ਤੋਂ ਆਏ ਸੰਘ ਆਗੂਆਂ ਦੇ ਨਾਲ ਅਕਾਲੀ ਦਲ ਨਾਲ ਗੱਠਜੋੜ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਉਨ੍ਹਾਂ ਲੋਕਸਭਾ ਚੋਣਾਂ ਲਈ ਰੋਡਮੈਪ ਅਤੇ ਅਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ, ਇਸ ਬਾਰੇ ਰਾਏ ਮੰਗੀ। ਇਸ ਸੰਭਾਵਿਤ ਗੱਠਜੋੜ ਵਿਚ ਭਾਜਪਾ ਦੇ ਕੋਟੇ ਵਿਚ ਕਿੰਨੀਆਂ ਸੀਟਾਂ ਆਉਣੀਆਂ ਚਾਹੀਦੀਆਂ ਹਨ ਅਤੇ ਇਸ ਦਾ ਸਿਆਸੀ ਅਤੇ ਸਮਾਜਿਕ ਪ੍ਰਭਾਵ ਕੀ ਹੋਵੇਗਾ, ਇਸ ਬਾਰੇ ਵੀ ਸੰਘ ਦੇ ਸੂਬਾਈ ਨੁਮਾਇੰਦਿਆਂ ਨਾਲ ਲੰਬੀ ਚਰਚਾ ਹੋਈ।

ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਖੜਗੇ ਦੀ ਰੈਲੀ ਤੋਂ ਪਹਿਲਾਂ ਸਿੱਧੂ ਦੇ ਸੁਰ ਪਏ ਨਰਮ, ਸ਼ਾਇਰਾਨਾ ਅੰਦਾਜ਼ ’ਚ ਆਖੀ ਇਹ ਗੱਲ

ਭਾਜਪਾ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਕੌਮੀ ਦਫ਼ਤਰ ਦੇ ਇੰਚਾਰਜ ਅਰੁਣ ਸਿੰਘ ਦੀ ਪ੍ਰਧਾਨਗੀ ਹੇਠ ਦੂਸਰੀ ਮੀਟਿੰਗ ਯੂ. ਟੀ. ਗੈਸਟ ਹਾਊਸ ਵਿਚ ਹੋਈ। ਇਸ ਮੀਟਿੰਗ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪ੍ਰਦੇਸ਼ ਭਾਜਪਾ ਇੰਚਾਰਜ ਵਿਜੇ ਰੂਪਾਣੀ, ਸਹਿ-ਇੰਚਾਰਜ ਡਾ. ਨਰਿੰਦਰ ਰੈਨਾ, ਸੂਬਾ ਪ੍ਰਧਾਨ ਸੁਨੀਲ ਜਾਖੜ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮਨੋਰੰਜਨ ਕਾਲੀਆ ਅਤੇ ਪਾਰਟੀ ਦੇ ਸੰਸਦੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਸਮੇਤ ਸੂਬਾ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਹਾਜ਼ਰ ਸਨ। ਇਸ ਮੀਟਿੰਗ ਵਿਚ ਅਕਾਲੀ ਦਲ ਨੂੰ ਲੈ ਕੇ ਰਸਮੀਂ ਗੱਲਬਾਤ ਹੋਈ। ਅਰੁਣ ਸਿੰਘ ਨੇ ਮੀਟਿੰਗ ਵਿਚ ਦੱਸਿਆ ਕਿ ਬੀ. ਐੱਲ. ਸੰਤੋਸ਼ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਹੋਣੀ ਸੀ ਪਰ ਉਨ੍ਹਾਂ ਨੂੰ ਕਿਸੇ ਕੰਮ ਕਾਰਨ ਜਾਣਾ ਪਿਆ ਪਰ ਸੰਤੋਸ਼ ਜਲਦੀ ਹੀ ਮੁੜ ਪੰਜਾਬ ਆਉਣਗੇ। ਮੀਟਿੰਗ ਵਿਚ ਆਗੂਆਂ ਨੇ ਆਪੋ-ਆਪਣੇ ਪੱਧਰ ’ਤੇ ਅਕਾਲੀਆਂ ਨਾਲ ਗਠਜੋੜ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਆਪਣੀ ਰਾਇ ਦਿੱਤੀ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਐਡਵੋਕੇਟ ਰਾਜਪੂਤ ’ਤੇ ਹਮਲਾ, ਚੱਲੀਆਂ ਗੋਲ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News