'ਆਪ' ਨਾਲ ਗਠਜੋੜ ਲਈ ਬਸਪਾ ਦੀ ਵੱਡੀ ਸ਼ਰਤ (ਵੀਡੀਓ)
Saturday, Feb 09, 2019 - 06:50 PM (IST)
ਹੁਸ਼ਿਆਰਪੁਰ (ਅਮਰੀਕ ਕੁਮਾਰ) : ਲੋਕ ਸਭਾ ਚੋਣਾਂ ਦਾ ਨਗਾੜਾ ਵੱਜ ਚੁੱਕਾ ਹੈ ਅਤੇ ਸਿਆਸੀ ਪਾਰਟੀਆਂ ਆਪੋ 'ਚ ਜੋੜ-ਤੋੜ ਲਗਾਉਣ 'ਚ ਰੁੱਝ ਗਈਆਂ ਹਨ। ਖਬਰਾਂ ਸਨ ਕਿ ਬਸਪਾ ਅਤੇ ਆਮ ਆਦਮੀ ਪਾਰਟੀ ਹੱਥ ਮਿਲਾ ਰਹੀ ਹੈ ਪਰ ਸੀਟਾਂ ਦੀ ਵੰਡ ਇਸ ਗਠਜੋੜ ਨੂੰ ਲੱਗਦਾ ਹੈ ਸਿਰੇ ਨਹੀਂ ਚੜ੍ਹਣ ਦੇ ਰਹੀ ਹਾਲਾਂਕਿ 'ਆਪ' ਵਲੋਂ ਅਜੇ ਵੀ ਬਸਪਾ ਨਾਲ ਹੱਥ ਮਿਲਾਉਣ ਦੀ ਹਾਮੀ ਭਰੀ ਜਾ ਰਹੀ ਹੈ ਬਾਵਜੂਦ ਇਸ ਦੇ ਦੂਜੇ ਪਾਸੇ ਬਸਪਾ ਦੇ ਪੰਜਾਬ ਪ੍ਰਧਾਨ ਨੇ ਇਸ ਦੀ ਕੋਈ ਗੁੰਜਾਇਸ਼ ਨਹੀਂ ਦੱਸੀ। ਬਸਪਾ ਪ੍ਰਧਾਨ ਯਸ਼ਪਾਲ ਨੇ ਸਾਫ ਕੀਤਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਪੰਜਾਬ ਦੀਆਂ 5 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜੇਕਰ 'ਆਪ' ਇਨ੍ਹਾਂ ਉਮੀਦਵਾਰਾਂ ਨੂੰ ਵਾਪਸ ਲੈਂਦੀ ਹੈ ਤਾਂ ਗਠਜੋੜ ਦੀ ਗੱਲ ਹੋ ਸਕਦੀ ਹੈ।
ਉਧਰ ਹਮਖਿਆਲੀ ਧਿਰਾਂ ਵਲੋਂ ਬਣਾਇਆ ਗਿਆ ਪੰਜਾਬ ਡੈਮੋਕ੍ਰੇਟਿਕ ਮੰਚ ਵਲੋਂ ਵੀ ਬਸਪਾ ਦਾ ਸਾਥ ਮਿਲਣ ਦੀ ਗੱਲ ਆਖੀ ਜਾ ਰਹੀ ਹੈ। ਹੁਣ ਜਦੋਂ ਗਠਨ ਤੋਂ ਪਹਿਲਾਂ ਹੀ ਗਰਦਿਸ਼ 'ਚ ਫਸਿਆ ਆਮ ਆਦਮੀ ਪਾਰਟੀ ਅਤੇ ਬਸਪਾ ਦਾ ਇਹ ਗਠਜੋੜ ਸਿਰੇ ਚੜ੍ਹਦਾ ਹੈ ਜਾਂ ਨਹੀਂ, ਇਹ ਦੇਖਣਾ ਅਜੇ ਬਾਕੀ ਹੈ।