ਸੁਖਪਾਲ ਖਹਿਰਾ ਦੀ ਪਾਰਟੀ ਨੇ ਭੰਬਲ ਭੂਸੇ ''ਚ ਪਾਏ ਲੋਕ
Saturday, May 04, 2019 - 06:48 PM (IST)
![ਸੁਖਪਾਲ ਖਹਿਰਾ ਦੀ ਪਾਰਟੀ ਨੇ ਭੰਬਲ ਭੂਸੇ ''ਚ ਪਾਏ ਲੋਕ](https://static.jagbani.com/multimedia/2019_5image_12_17_194876117sukhpalssinghkhaira.jpg)
ਚੰਡੀਗੜ੍ਹ : ਸੁਖਪਾਲ ਖਹਿਰਾ ਵਲੋਂ ਬਣਾਈ ਗਈ ਨਵੀਂ ਪਾਰਟੀ ਦੇ ਨਾਂ (ਪੰਜਾਬੀ ਏਕਤਾ ਪਾਰਟੀ- ਪੰਜਾਬ ਏਕਤਾ ਪਾਰਟੀ) ਨੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਦਿੱਤਾ ਹੈ। ਲੋਕ ਇਸ ਨੂੰ ਲੈ ਕੇ ਸ਼ਸ਼ੋਪੰਜ 'ਚ ਹਨ ਕਿ ਸੁਖਪਾਲ ਖਹਿਰਾ ਦੀ ਪਾਰਟੀ ਦਾ ਅਸਲ ਨਾਂ ਪੰਜਾਬੀ ਏਕਤਾ ਪਾਰਟੀ ਹੈ ਜਾਂ ਪੰਜਾਬ ਏਕਤਾ ਪਾਰਟੀ। ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਖਹਿਰਾ ਨੇ 8 ਜਨਵਰੀ ਨੂੰ ਨਵੀਂ ਪਾਰਟੀ ਦਾ ਐਲਾਨ ਕਰਦੇ ਹੋਏ ਪਾਰਟੀ ਦਾ ਨਾਮ ਪੰਜਾਬੀ ਏਕਤਾ ਪਾਰਟੀ ਰੱਖਿਆ ਸੀ। ਇਸ ਤੋਂ ਇਲਾਵਾ ਖਹਿਰਾ ਦੇ ਚੋਣ ਪ੍ਰਚਾਰ ਦੌਰਾਨ ਵੀ ਉਕਤ ਦੋਵੇਂ ਨਾਮ ਦੇਖਣ ਨੂੰ ਮਿਲੇ ਹਨ। ਜੇ ਪਾਰਟੀ ਦੀ ਆਫੀਸ਼ੀਅਲ ਵੈੱਬਸਾਈਟ ਦੀ ਗੱਲ ਕਰੀਏ ਤਾਂ ਇਹ ਵੀ ਪੰਜਾਬ ਏਕਤਾ ਪਾਰਟੀ ਦੇ ਨਾਮ ਨਾਲ ਬਣੀ ਹੋਈ ਹੈ।
ਖਹਿਰਾ ਦੇ ਫੇਸਬੁਕ ਤੇ ਟਵਿੱਟਰ ਅਕਾਊਂਟ 'ਤੇ ਪੰਜਾਬੀ ਏਕਤਾ ਪਾਰਟੀ ਦਾ ਪ੍ਰਧਾਨ ਹੀ ਲਿਖਿਆ ਹੋਇਆ ਹੈ। ਪਾਰਟੀ ਪ੍ਰਧਾਨ ਸਨਕਦੀਪ ਸਿੰਘ ਨੇ ਦੱਸਿਆ ਕਿ ਪਾਰਟੀ ਦਾ ਨਾਮ ਪੰਜਾਬ ਏਕਤਾ ਪਾਰਟੀ ਹੈ ਅਤੇ ਉਹ ਕੌਮੀ ਪ੍ਰਧਾਨ ਹਨ। ਖਹਿਰਾ ਸੂਬਾ ਪ੍ਰਧਾਨ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਅਰਜ਼ੀ ਪੰਜਾਬੀ ਏਕਤਾ ਪਾਰਟੀ ਦੇ ਨਾਂ ਨਾਲ ਹੀ ਦਿੱਤੀ ਗਈ ਸੀ ਪਰ ਉਹ ਰੱਦ ਹੋ ਗਈ ਸੀ ਅਤੇ ਫਿਰ ਪੰਜਾਬ ਏਕਤਾ ਪਾਰਟੀ ਦੇ ਨਾਮ ਨਾਲ ਰਜਿਸਟਰ ਹੋਈ।