ਮਾਨ ਤੋਂ ਸੁਣੋ ਆਖਿਰ ਕਿਉਂ ਬਠਿੰਡਾ ਤੋਂ ਚੋਣ ਲੜ ਰਹੇ ਹਨ ਖਹਿਰਾ
Sunday, Mar 17, 2019 - 06:05 PM (IST)
ਹੁਸ਼ਿਆਰਪੁਰ : ਸੁਖਪਾਲ ਖਹਿਰਾ ਦੇ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਐਲਾਨ 'ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ। ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਅੰਦਰਖਾਤੇ ਅਕਾਲੀ ਦਲ ਨਾਲ ਮਿਲੇ ਹੋਏ ਹਨ ਅਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਵਾਉਣ ਲਈ ਹੀ ਉਹ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਭਗਵੰਤ ਮਾਨ ਗੜ੍ਹਸ਼ੰਕਰ ਵਿਖੇ ਰੱਖੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ। ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਜਿਸ ਵੀ ਪਾਰਟੀ ਵਿਚ ਜਾਂਦੇ ਹਨ, 1-2 ਦੀ ਮਹੀਨੇ 'ਚ ਉਸ ਪਾਰਟੀ ਦੇ ਪ੍ਰਧਾਨ ਖਿਲਾਫ ਬੋਲਣਾ ਸ਼ੁਰੂ ਕਰਕੇ ਧੜੇਬੰਦੀ ਬਣਾ ਦਿੰਦੇ ਹਨ। ਹੁਣ ਵੀ ਖਹਿਰਾ ਦਾ ਸੁਖਬੀਰ ਨਾਲ ਸਮਝੌਤਾ ਹੋਇਆ ਹੈ, ਜਿਸ ਕਾਰਨ ਉਹ ਬਠਿੰਡਾ ਤੋਂ ਚੋਣ ਲੜ ਰਹੇ ਹਨ।
ਇਸ ਦੌਰਾਨ ਮਾਨ ਨੇ ਕਿਹਾ ਕਿ ਕੋਰ ਦੀ ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਦੀ ਚਰਚਾ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।