ਸੁਖਬੀਰ ਦੀ ਫਿਰ ਫਿਸਲੀ ਜ਼ੁਬਾਨ, ਜਾਣੋ ਕੀ ਬੋਲ ਗਏ
Thursday, Mar 21, 2019 - 12:17 PM (IST)

ਬਰਨਾਲਾ (ਮੱਘਰ ਪੁਰੀ) : ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਇਕ ਵਾਰ ਫਿਰ ਫਿਸਲ ਗਈ। ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਜਦੋਂ ਮੌਜੂਦਾ ਸਰਕਾਰ ਨੂੰ ਲੰਮੇ ਹੱਥੀਂ ਲੈ ਰਹੇ ਸਨ ਤਾਂ ਉਨ੍ਹਾਂ ਦੀ ਜ਼ੁਬਾਨ ਫਿਰ ਫਿਸਲ ਗਈ। ਸੁਖਬੀਰ ਬਾਦਲ ਇਸ ਕਦਰ ਤੈਸ਼ 'ਚ ਗਏ ਕਿ ਉਹ ਬੋਲਦੇ-ਬੋਲਦੇ (ਸਾਲ਼ਾ ਸ਼ਬਦ) ਵਰਤ ਗਏ।
ਤੁਹਾਨੂੰ ਦਸ ਦਈਏ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲੀ ਹੋਵੇ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਅਜਿਹਾ ਵਾਕਾ ਕਈ ਵਾਰ ਵਾਪਰ ਚੁੱਕਾ ਹੈ। ਇਸ ਤੋਂ ਪਹਿਲਾਂ ਇਕ ਮੰਚ 'ਤੇ ਸੁਖਬੀਰ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿਤਾ ਨੂੰ ਸਾਮਾਨ ਕਿਹਾ ਜਾਣਾ ਵੀ ਹਾਸੋ-ਹੀਣੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਸੁਖਬੀਰ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਵਲੋਂ ਰੱਜ ਕੇ ਚੁਟਕੀ ਲਈ ਗਈ ਸੀ।