ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ ਦੀ ਜੱਸੀ ਜਸਰਾਜ ਨੇ ਦਿੱਤੀ ਸਫਾਈ
Friday, Apr 12, 2019 - 06:56 PM (IST)
ਸੰਗਰੂਰ/ਭਵਾਨੀਗੜ੍ਹ (ਵੈੱਬ ਡੈਸਕ, ਵਿਕਾਸ) : ਇਕ ਜਨ ਸਭਾ ਦੌਰਾਨ ਲੋਕਾਂ ਨੂੰ 'ਜੁੱਤੀਆਂ ਨਾ ਖਾ ਲਿਓ' ਦੀ ਚਿਤਾਵਨੀ ਦਿੰਦਿਆਂ ਦੀ ਵਾਇਰਲ ਹੋਈ ਵੀਡੀਓ ਦੀ ਜੱਸੀ ਜਸਰਾਜ ਨੇ ਸਫਾਈ ਦਿੱਤੀ ਹੈ। ਪੀ. ਡੀ. ਏ. ਦੇ ਸੰਗਰੂਰ ਤੋਂ ਉਮੀਦਵਾਰ ਜੱਸੀ ਜਸਰਾਜ ਨੇ ਕਿਹਾ ਹੈ ਕਿ ਜਨ ਸਭਾ ਦੌਰਾਨ ਉਹ ਇਕ ਗਰੀਬ ਦਲਿਤ ਮਾਂ ਦਾ ਦਰਦ ਸੁਣ ਰਹੇ ਸਨ ਅਤੇ ਇਸ ਦੌਰਾਨ ਕਈ ਲੋਕ ਜਾਣਬੁੱਝ ਕੇ ਜੋ ਕਿ ਗਲਤ ਮਨਸੂਬਿਆਂ ਨਾਲ ਜਨ ਸਭਾ ਦਾ ਮਾਹੌਲ ਖਰਾਬ ਕਰਨ ਲਈ ਭੇਜੇ ਗਏ ਸਨ ਵਾਰ-ਵਾਰ ਹੁੱਲੜਬਾਜ਼ੀ ਕਰਦੇ ਹੋਏ ਮਜ਼ਾਕ ਉਡਾ ਰਹੇ ਸਨ। ਇਸ ਦੌਰਾਨ ਜਦੋਂ ਭਗਵੰਤ ਅਤੇ ਦਿੱਲੀ ਵਲੋਂ ਲਹਿਰਾਗਾਗਾ ਨੂੰ42 ਲੱਖ ਵਿਚ ਵੇਚਣ ਦੀ ਗੱਲ ਲੋਕਾਂ ਨੇ ਆਖੀ ਤਾਂ ਹੁਲੜਬਾਜ਼ੀ ਸਿਖਰ ਛੂਹ ਗਈ, ਜਿਸ ਦੇ ਚੱਲਦੇ ਸਿਰਫ ਉਨ੍ਹਾਂ ਲੋਕਾਂ ਲਈ ਹੀ ਇਹ ਸ਼ਬਦ ਵਰਤੇ ਗਏ ਸਨ।
ਦੱਸਣਯੋਗ ਹੈ ਕਿ ਪਿੰਡ ਮਾਂਡਵੀ ਵਿਖੇ ਇਕ ਜਨ ਸਭਾ ਦੌਰਾਨ ਜੱਸੀ ਜਸਰਾਜ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਲੋਕਾਂ ਨੂੰ ਸ਼ਰੇਆਮ ਮਾਈਕ 'ਤੇ 'ਮੈਥੋਂ ਜੁੱਤੀਆਂ ਨਾਲ ਖਾ ਲਿਓ, ਨਹੀਂ ਵੋਟ ਪਾਉਣੀ ਤਾਂ ਨਾ ਪਾਓ।' ਆਖਦੇ ਸੁਣੇ ਜਾ ਰਹੇ ਸਨ।