ਰੁਝਾਨਾਂ ''ਚ ਅੱਗੇ ਪ੍ਰਨੀਤ ਕੌਰ, ਕਾਂਗਰਸੀਆਂ ਨੇ ਮਨਾਉਣੇ ਸ਼ੁਰੂ ਕੀਤੇ ਜਸ਼ਨ
Thursday, May 23, 2019 - 11:46 AM (IST)

ਪਟਿਆਲਾ (ਬਲਜਿੰਦਰ)—ਰੁਝਾਨਾਂ 'ਚ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ 43ਹਜ਼ਾਰ ਤੋਂ ਵਧ ਵੋਟਾਂ ਨਾਲ ਆਪਣੇ ਵਿਰੋਧੀ ਅਕਾਲੀ ਦਲ ਭਜਾਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ ਅੱਗੇ ਚੱਲ ਰਹੇ ਹਨ। ਇਹ ਲੀਡ ਪਹਿਲੇ ਰਾਊਂਡ ਤੋਂ ਸ਼ੁਰੂ ਹੋ ਕੇ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਦੇ ਕਾਰਨ ਪ੍ਰਨੀਤ ਕੌਰ ਦੀ ਜਿੱਤ ਲੱਗਭਗ ਸਾਫ ਹੁੰਦੀਆਂ ਜਾ ਰਹੀਆਂ ਹਨ। ਇਸ ਤੋਂ ਉਤਸ਼ਾਹਿਤ ਹੋ ਕੇ ਕਾਂਗਰਸੀਆਂ ਨੇ ਪਟਿਆਲਾ 'ਚ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸੀ ਵਰਕਰ ਆਪਣੀਆਂ ਗੱਡੀਆਂ 'ਤੇ ਪਾਰਟੀ ਦੇ ਝੰਡੇ ਲਾ ਕੇ ਸੜਕਾਂ 'ਤੇ ਢੋਲ ਧਮਾਕੇ ਵਜਾ ਰਹੇ ਹਨ।