ਪੰਜਾਬ 'ਚ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ (ਵੀਡੀਓ)

Friday, May 17, 2019 - 11:57 AM (IST)

ਜਲੰਧਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ (ਸ਼ੁੱਕਰਵਾਰ) ਤੋਂ ਬੰਦ ਹੋ ਜਾਵੇਗਾ। 19 ਤਰੀਕ ਨੂੰ ਲੋਕ ਆਪਣੇ ਨੁਮਾਇੰਦੇ ਚੁਣਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇੱਥੇ ਦੱਸ ਦੇਈਏ ਕਿ ਕੁੱਲ 278 ਉਮੀਦਵਾਰ ਪੰਜਾਬ ਦੇ ਲੋਕ ਸਭਾ ਚੋਣ ਮੈਦਾਨ ਵਿਚ ਹਨ। ਜਿਨ੍ਹਾਂ ਦੇ ਸਿਆਸੀ ਭਵਿੱਖ ਦਾ ਫੈਸਲਾ 2,07,81,211 ਕਰੋੜ ਵੋਟਰਾਂ ਦੇ ਹੱਥ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਵੱਕਾਰ ਜਿੱਥੇ ਇਨ੍ਹਾਂ ਚੋਣ ਨਤੀਜਿਆਂ 'ਤੇ ਟਿਕਿਆ ਹੈ, ਉੱਥੇ ਹੀ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਵੀ ਦਾਅ 'ਤੇ ਲੱਗਾ ਹੈ। ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਇਲਾਵਾ 'ਆਪ' ਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਵੀ ਟੱਕਰ ਦੇ ਰਹੇ ਹਨ, ਜਿਨ੍ਹਾਂ ਲਈ ਇਹ ਚੋਣਾਂ ਹੋਂਦ ਦੀ ਲੜਾਈ ਹਨ। ਇੱਥੇ ਦੱਸ ਦੇਈਏ ਕਿ ਕਾਂਗਰਸ ਦੇ 13, ਅਕਾਲੀ ਦਲ ਦੇ 10, ਭਾਜਪਾ ਦੇ 3, ਪੀਡੀਏ ਤੇ 'ਆਪ' ਦੇ 13-13 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਇਨ੍ਹਾਂ 'ਚੋਂ ਕਈ ਚਿਹਰੇ ਭਾਵੇਂ ਨਵੇਂ ਹਨ ਪਰ ਉਨ੍ਹਾਂ ਦੇ ਮੁੱਦੇ ਚੁੱਕਣ ਦਾ ਅੰਦਾਜ਼ ਸਾਰਿਆਂ ਨੂੰ ਟੁੰੰਬ ਰਿਹਾ ਹੈ। ਫਿਲਹਾਲ ਅੱਜ ਸ਼ਾਮ ਤੋਂ ਬਾਅਦ ਕੋਈ ਵੀ ਪਾਰਟੀ ਆਪਣਾ ਚੋਣ ਪ੍ਰਚਾਰ ਨਹੀਂ ਕਰ ਸਕੇਗੀ।


author

Gurminder Singh

Content Editor

Related News