''ਆਪ'' ਉਮੀਦਵਾਰ ਡਾ. ਰਵਜੋਤ ਨੇ ਭਰਿਆ ਨਾਮਜ਼ਦਗੀ ਪੱਤਰ
Thursday, Apr 25, 2019 - 03:58 PM (IST)

ਹੁਸ਼ਿਆਰਪੁਰ (ਅਮਰੀਕ)— ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਉਤਾਰੇ ਗਏ ਉਮੀਦਵਾਰ ਡਾ. ਰਵਜੋਤ ਸਿੰਘ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਗੜ੍ਹਸ਼ੰਕਰ ਜੈ ਕਿਸ਼ਨ ਰੌੜੀ ਦੇ ਇਲਾਵਾ ਲੋਕਲ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਗਏ ਰੋਡ ਸ਼ੋਅ 'ਚ ਉਨ੍ਹਾਂ ਨੂੰ ਭਾਰੀ ਸਮਰਥਨ ਮਿਲਿਆ ਹੈ, ਜਿਸ ਨੂੰ 'ਪਰਿਵਰਤਨ ਯਾਤਰਾ' ਦਾ ਨਾਂ ਦਿੱਤਾ ਹੈ।
ਇਸ ਮੌਕੇ ਐੱਨ. ਆਰ. ਆਈ. ਵਿੰਗ ਪੰਜਾਬ ਪ੍ਰਧਾਨ ਅਤੇ ਹਲਕਾ ਗੜ੍ਹਸ਼ੰਕਰ ਨੂੰ ਮੀਡੀਆ ਵੱਲੋਂ ਪੁੱਛੇ ਸਵਾਲ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਹੁਤੇ ਲੋਕ ਕਾਂਗਰਸ ਛੱਡ ਕੇ ਅਕਾਲੀ-ਭਾਜਪਾ 'ਚ ਅਤੇ ਭਾਜਪਾ ਛੱਡ ਕੇ ਕਾਂਗਰਸ 'ਚ ਜਾ ਰਹੇ ਹਨ ਪਰ ਹਾਲ ਹੀ 'ਚ 'ਆਪ' ਛੱਡ ਕੇ ਅਕਾਲੀ ਦਲ 'ਚ ਜਾਣ ਵਾਲੇ ਲੋਕਾਂ ਨਾਲੋਂ ਅਣਜਾਣ ਦੱਸਿਆ ਅਤੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਰਾਹਗੀਰ ਨੂੰ ਫੜ ਕੇ ਸਿਰੋਪਾਓ ਪਹਿਨਾ ਦਿੰਦੇ ਹਨ।