ਜਿੱਤ ਦੇ ਰੁਝਾਨਾਂ ਨੂੰ ਦੇਖ ਜਾਣੋ ਕੀ ਬੋਲੇ ਸੰਤੋਖ ਸਿੰਘ ਚੌਧਰੀ ਦੇ ਪੁੱਤ (ਵੀਡੀਓ)

Thursday, May 23, 2019 - 12:53 PM (IST)

ਜਲੰਧਰ— ਪੰਜਾਬ ਦੀਆਂ 13 ਸੀਟਾਂ 'ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਜਲੰਧਰ ਸੀਟ ਤੋਂ ਸੰਤੋਖ ਸਿੰਘ ਚੌਧਰੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਪਛਾੜਦੇ ਹੋਏ ਅੱਗੇ ਵੱਧਦੇ ਜਾ ਰਹੇ ਹਨ। ਹੁਣ ਤੱਕ ਸੰਤੋਖ ਸਿੰਘ ਚੌਧਰੀ 8644 ਵੋਟਾਂ ਨਾਲ ਅੱਗੇ ਹਨ। ਜਿੱਤ ਦੇ ਰੁਝਾਨਾਂ ਨੂੰ ਦੇਖ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮ ਸਿੰਘ ਚੌਧਰੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਜਿੱਤੇਗੀ। ਮਾਰਜਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਮਾਰਜਨ ਘੱਟਦਾ ਨਜ਼ਰ ਆ ਰਿਹਾ ਹੈ ਪਰ ਜਿੱਤ ਤਾਂ ਪੱਕੀ ਕਾਂਗਰਸ ਦੀ ਹੀ ਹੋਵੇਗੀ। 
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਜੇਤੂ ਰਹੇ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ। ਸੰਤੋਖ ਸਿੰਘ ਚੌਧਰੀ ਨੂੰ 380479 ਵੋਟਾਂ ਮਿਲੀਆਂ ਸਨ ਜਦਕਿ ਪਵਨ ਕੁਮਾਰ ਟੀਨੂੰ ਨੂੰ 309498 ਵੋਟਾਂ ਮਿਲੀਆਂ ਸਨ।


author

shivani attri

Content Editor

Related News