ਚੌਧਰੀ ਨੇ ਪਰਿਵਾਰ ਨਾਲ ਸਮਾਂ ਬਿਤਾ ਕੇ ਕੀਤੀ ਥਕਾਨ ਦੂਰ (ਵੀਡੀਓ)

05/21/2019 12:52:37 PM

ਜਲੰਧਰ (ਧਵਨ)— ਪੰਜਾਬ 'ਚ ਲੰਮੇ ਚੋਣ ਸਫਰ ਤੋਂ ਬਾਅਦ ਬੀਤੇ ਦਿਨ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਇਆ। ਪੰਜਾਬ 'ਚ ਅੰਤਿਮ ਪੜਾਅ 'ਚ ਵੋਟਾਂ ਪੈਣ ਕਾਰਨ ਉਮੀਦਵਾਰਾਂ ਨੂੰ ਲਗਭਗ 2 ਮਹੀਨੇ ਲਗਾਤਾਰ ਚੋਣ ਮੁਹਿੰਮ 'ਚ ਬਿਤਾਉਣੇ ਪਏ। ਸੰਸਦ ਮੈਂਬਰ ਸੰਤੋਖ ਸਿੰਘ ਨੂੰ ਕਾਂਗਰਸ ਹਾਈਕਮਾਨ ਨੇ ਟਿਕਟ ਦੇਣ ਦਾ ਐਲਾਨ 2 ਅਪ੍ਰੈਲ ਨੂੰ ਕੀਤਾ ਸੀ। ਉਸ ਤੋਂ ਬਾਅਦ ਡੇਢ ਮਹੀਨੇ ਤੋਂ ਵੀ ਵੱਧ ਸਮਾਂ ਸੰਤੋਖ ਚੌਧਰੀ ਨੇ ਚੋਣ ਮੁਹਿੰਮ 'ਚ ਬਿਤਾਇਆ।
ਬੀਤੇ ਦਿਨ ਸਵੇਰੇ ਸੰਤੋਖ ਚੌਧਰੀ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਕਰਮਜੀਤ ਕੌਰ, ਆਪਣੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ, ਨੂੰਹ ਸ਼ਵੇਤਾ ਅਤੇ ਪੋਤਰੀਆਂ ਸੁਖਮਨੀ ਅਤੇ ਸਹਿਜ ਨਾਲ ਇਕੱਠੇ ਨਾਸ਼ਤਾ ਕੀਤਾ। ਇਸ ਦੌਰਾਨ ਚੋਣਾਂ ਸਬੰਧੀ ਵੀ ਚਰਚਾ ਚੱਲਦੀ ਰਹੀ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਲਗਭਗ ਡੇਢ ਮਹੀਨੇ ਬਾਅਦ ਪਰਿਵਾਰ ਨਾਲ ਬੈਠ ਕੇ ਬ੍ਰੇਕਫਾਸਟ ਕੀਤਾ ਹੈ ਕਿਉਂਕਿ ਚੋਣਾਂ ਦੇ ਦਿਨਾਂ 'ਚ ਸਵੇਰੇ ਜਲਦੀ ਹੀ ਉਠ ਕੇ ਚੋਣ ਬੈਠਕਾਂ 'ਚ ਹਿੱਸਾ ਲੈਣ ਲਈ ਚਲੇ ਜਾਂਦੇ ਸਨ। ਉਨ੍ਹਾਂ ਚੋਣ ਥਕਾਨ ਨੂੰ ਪਰਿਵਾਰ ਨਾਲ ਸਮਾਂ ਬਿਤਾ ਕੇ ਦੂਰ ਕੀਤ ਅਤੇ ਸ਼ਾਮ ਨੂੰ ਜਿਮ 'ਚ ਵੀ ਗਏ। 
ਚੌਧਰੀ ਸੰਤੋਖ ਸਿੰਘ ਨੇ ਦੁਪਹਿਰ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਹਰ ਜਾ ਕੇ ਲੰਚ ਕੀਤਾ। ਲੰਚ ਦੌਰਾਨ ਪਤਨੀ, ਪੁੱਤਰ, ਨੂੰਹ ਅਤੇ ਪੋਤਰੀਆਂ ਵੀ ਨਾਲ ਸਨ। ਸੰਸਦ ਮੈਂਬਰ ਚੌਧਰੀ ਨੇ ਦਾਅਵਾ ਕੀਤਾ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਕੋਲੋਂ ਪੂਰਾ ਸਹਿਯੋਗ ਮਿਲਿਆ ਹੈ, ਜਿਸ ਦੇ ਲਈ ਸਮੂਹ ਜਲੰਧਰ ਵਾਸੀਆਂ ਦੇ ਤਹਿ-ਦਿਲੋਂ ਸ਼ੁਕਰਗੁਜ਼ਾਰ ਹਨ।

PunjabKesari
ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ, ਉਸ ਨੂੰ ਦੇਖਦਿਆਂ ਉਹ ਜਲੰਧਰ ਸੀਟ ਭਾਰੀ ਬਹੁਮਤ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ 23 ਮਈ ਤਰੀਕ ਜ਼ਿਆਦਾ ਦੂਰ ਨਹੀਂ ਹੈ। ਵਿਕਰਮਜੀਤ ਚੌਧਰੀ ਨੇ ਵੀ ਕਿਹਾ ਕਿ ਸਾਰੇ ਵਿਧਾਨ ਸਭਾ ਹਲਕਿਆਂ 'ਚ ਉਨ੍ਹਾਂ ਨੂੰ ਭਾਰੀ ਸਹਿਯੋਗ ਲੋਕਾਂ ਕੋਲੋਂ ਮਿਲਿਆ, ਜਿਸ ਦੇ ਲਈ ਉਨ੍ਹਾਂ ਦਾ ਪਰਿਵਾਰ ਸਾਰਿਆਂ ਦਾ ਬੇਹੱਦ ਧੰਨਵਾਦੀ ਹੈ।
ਸ਼ਾਮ ਨੂੰ ਜਿਮ ਗਏ, ਵਜ਼ਨ ਵਧ ਚੁੱਕਾ ਹੈ 2 ਕਿਲੋ
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਸ਼ਾਮ ਤੱਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਇਆ ਅਤੇ ਬਾਅਦ 'ਚ ਸ਼ਾਮ ਨੂੰ ਜਿਮ ਗਏ ਅਤੇ ਉਥੇ ਜਾ ਕੇ ਸਰੀਰਕ ਕਸਰਤ ਕੀਤੀ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਚੋਣਾਂ ਦੇ ਦਿਨਾਂ 'ਚ ਉਨ੍ਹਾਂ ਦਾ ਭਾਰ 2 ਕਿਲੋ ਵਧ ਗਿਆ, ਜਿਸ ਨੂੰ ਕੰਟਰੋਲ ਕਰਨ ਲਈ ਉਹ ਹੁਣ ਕੁਝ ਦਿਨਾਂ ਤੱਕ ਜਿਮ ਜਾਣਗੇ।


shivani attri

Content Editor

Related News