ਮਕਸੂਦਾਂ ਦੇ ਪਿੰਡ ਨੰਦਨਪੁਰ ''ਚ ਦੋ ਘੰਟੇ ਰਹੀ ਵੋਟਿੰਗ ਮਸ਼ੀਨ ਖਰਾਬ

Sunday, May 19, 2019 - 12:31 PM (IST)

ਮਕਸੂਦਾਂ ਦੇ ਪਿੰਡ ਨੰਦਨਪੁਰ ''ਚ ਦੋ ਘੰਟੇ ਰਹੀ ਵੋਟਿੰਗ ਮਸ਼ੀਨ ਖਰਾਬ

ਜਲੰਧਰ (ਮਾਹੀ)— ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਨੰਦਨਪੁਰ ਪਿੰਡ 'ਚ 2 ਘੰਟੇ ਈ. ਵੀ. ਐੱਮ. ਮਸ਼ੀਨ ਬੰਦ ਰਹੀ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸਾਈਂਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਇਥੇ ਵੋਟਿੰਗ ਮਸ਼ੀਨ ਖਰਾਬ ਹੋ ਗਈ ਹੈ। ਇਸ ਤੋਂ ਬਾਅਦ ਉਹ ਤੁਰੰਤ ਬੂਥ ਨੰਬਰ 152 'ਤੇ ਪਹੁੰਚੇ ਅਤੇ ਪੀ. ਆਰ. ਓ. ਨੰਦਕਿਸ਼ੋਰ ਨੂੰ ਮਸ਼ੀਨ ਜਲਦੀ ਠੀਕ ਕਰਨ ਲਈ ਕਿਹਾ। ਇਸ ਦੌਰਾਨ ਗਰਮੀ ਤੋਂ ਪਰੇਸ਼ਾਨ ਹੋ ਰਹੇ ਕਈ ਲੋਕ ਘਰਾਂ  ਨੂੰ ਵਾਪਸ ਮੁੜ ਗਏ। ਮੌਕੇ 'ਤੇ ਸਰਪੰਚ ਸਾਈਂਮਾਨ ਨੇ ਸਾਰੇ ਲੋਕਾਂ ਤੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੀ. ਆਰ. ਓ. ਨੰਦਕਿਸ਼ੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਸ਼ੀਨ ਖਰਾਬ ਹੋਣ ਕਾਰਨ ਥੋੜ੍ਹਾ ਸਮਾਂ ਲੱਗਾ ਪਰ ਬਾਅਦ 'ਚ ਠੀਕ ਕਰ ਦਿੱਤੀ ਗਈ ਅਤੇ ਫਿਰ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਪਹੁੰਚੇ।


author

shivani attri

Content Editor

Related News