ਭੋਗਪੁਰ ''ਚ ਕਾਂਗਰਸੀ ਤੇ ਬਸਪਾ ਵਰਕਰ ਉਲਝੇ
Sunday, May 19, 2019 - 11:39 AM (IST)

ਭੋਗਪੁਰ (ਰਾਣਾ ਭੋਗਪੁਰੀਆ)— ਬਲਾਕ ਭੋਗਪੁਰ ਦੇ ਪਿੰਡ ਕਿਗਰਾ ਚੋ ਵਾਲਾ 'ਚ ਪੋਲਿਗ ਬੂਥ 'ਚ ਮੋਬਾਇਲ ਫੋਨ ਲਿਜਾਉਣ ਨੂੰ ਲੈ ਕੇ ਕਾਗਰਸੀ ਅਤੇ ਬਸਪਾ ਆਪਸ 'ਚ ਉਲਝ ਗਏ। ਇਸ ਦੌਰਾਨ ਮੌਕੇ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਭੋਗਪੁਰ ਵਿਖੇ ਅੱਜ ਵੋਟਿੰਗ ਦੌਰਾਨ ਝਗੜੇ ਦਾ ਇਹ ਦੂਜਾ ਮਾਮਲਾ ਆ ਗਿਆ ਹੈ। ਇਸ ਤੋਂ ਪਹਿਲਾਂ ਲੜੋਈ ਪਿੰਡ ਵਿਖੇ ਵੀ ਕਾਂਗਰਸੀ ਅਤੇ ਅਕਾਲੀਆਂ 'ਚ ਝੜਪ ਹੋ ਗਈ ਸੀ। ਸ਼ਰਾਰਤੀ ਅਨਸਰਾਂ ਵੱਲੋਂ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਬੂਥ ਵੀ ਤੋੜ ਦਿੱਤਾ ਗਿਆ। ਮੌਕੇ 'ਤੇ ਤਾਇਨਾਤ ਪੁਲਸ ਵੱਲੋਂ ਮਾਹੌਲ ਨੂੰ ਸ਼ਾਂਤ ਕੀਤਾ ਗਿਆ।