ਹੁਣ ਨਵੇਂ ਵਿਵਾਦ 'ਚ ਘਿਰੇ ਸੰਨੀ ਦਿਓਲ, ਚੋਣ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ (ਵੀਡੀਓ)

05/06/2019 6:26:51 PM

ਜਲੰਧਰ— ਇਥੋਂ ਦੇ ਪ੍ਰੈੱਸ ਕਲੱਬ 'ਚ ਗੱਲਬਾਤ ਦੌਰਾਨ ਕਾਂਗਰਸ ਦੇ ਸੂਬਾ ਉੱਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਦੋਸ਼ ਲਗਏ ਹਨ। ਉਨ੍ਹਾਂ ਨੇ ਕਿਹਾ ਕਿ ਸੰਨੀ ਚੋਣ ਕਮਿਸ਼ਨ ਦੀਆਂ ਅੱਖਾਂ 'ਚ ਧੂੜ ਪਾ ਰਹੇ ਹਨ। ਹਿਮਾਂਸ਼ੂ ਨੇ ਫੇਸਬੁੱਕ 'ਤੇ ਬਣੇ ਪੇਜ਼ ਫੈਨਜ਼ ਆਫ ਸੰਨੀ ਦਿਓਲ' 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੰਨੀ ਦਿਓਲ ਇਸ ਪੇਜ਼ ਦੁਆਰਾ ਲੱਖਾਂ ਰੁਪਏ ਦਾ 'ਪੇਡ-ਪ੍ਰਚਾਰ' ਕਰ ਰਹੇ ਹਨ ਅਤੇ ਚੋਣ ਕਮਿਸ਼ਨ ਨੂੰ ਇਸ ਬਾਰੇ ਨਹੀਂ ਦੱਸ ਰਹੇ। ਉਨ੍ਹਾਂ ਨੇ ਕਿਹਾ ਕਿ ਸੰਨੀ ਨੇ ਜੋ ਆਪਣਾ ਫੇਸਬੁੱਕ ਦਾ ਪੇਜ਼ ਚੋਣ ਕਮਿਸ਼ਨ ਦੇ ਕੋਲ ਰਜਿਸਟਰ ਕਰਵਾਇਆ ਹੈ, ਉਸ 'ਤੇ ਉਹ ਕੋਈ ਵੀ 'ਪੇਡ-ਪ੍ਰਚਾਰ' ਨਹੀਂ ਕਰ ਰਹੇ ਜਦਕਿ ਜਿਸ ਪੇਜ਼ 'ਤੇ ਉਹ ਪ੍ਰਚਾਰ ਕਰ ਰਹੇ ਹਨ, ਉਹ ਪੇਜ਼ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਕੋਲੋਂ ਲੁਕਾ ਕੇ ਰੱਖਿਆ ਹੋਇਆ ਹੈ। 
ਪਾਠਕ ਨੇ ਇਹ ਵੀ ਦੋਸ਼ ਲਗਾਇਆ ਕਿ ਫੇਸਬੁੱਕ 'ਤੇ ਬਣੇ ਪੇਜ਼ 'ਫੈਨਜ਼ ਆਫ ਸੰਨੀ ਦਿਓਲ' ਸਿਰਫ ਚਾਰ ਦਿਨਾਂ 'ਚ ਹੀ ਲੱਖਾਂ ਲਾਈਕਸ ਅਤੇ ਫਾਲੋਅਰਜ਼ ਵਾਲਾ ਪੇਜ਼ ਬਣ ਗਿਆ ਹੈ ਜੋ ਕਿ ਸਾਧਾਰਣ ਹਾਲਾਤਾਂ 'ਚ ਬਣਨਾ ਮੁਸ਼ਕਿਲ ਹੈ। ਪਾਠਕ ਨੇ ਕਿਹਾ ਕਿ ਸੰਨੀ ਦਿਓਲ ਦੇ ਇਸ ਫਰਜ਼ੀਵਾੜੇ ਦੀ ਸ਼ਿਕਾਇਤ ਚੋਣ ਕਮਿਸ਼ਨ ਦੇ ਕੋਲ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਨਿਰਪੱਖ ਕਾਰਵਾਈ ਕਰਦੇ ਹੋਏ ਸੰਨੀ ਦਿਓਲ ਖਿਲਾਫ ਸਖਤ ਕਾਰਵਾਈ ਕਰੇਗਾ। ਹਿਮਾਂਸ਼ੂ ਮੁਤਾਬਕ ਉਨ੍ਹਾਂ ਨੇ ਸੰਨੀ ਦਿਓਲ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਹੈ। 
ਪਾਠਕ ਨੇ ਸੰਨੀ ਦਿਓਲ ਵੱਲੋਂ ਆਪਣੀ ਚੋਣ ਮੁਹਿੰਮ 'ਚ ਲਗਾਏ ਜਾ ਰਹੇ ਪੈਸੇ 'ਤੇ ਵੀ ਸਵਾਲ ਚੁੱਕੇ ਹਨ। ਪਾਠਕ ਨੇ ਕਿਹਾ ਕਿ ਭਾਜਪਾ ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਵਿਦੇਸ਼ਾਂ ਤੋਂ ਪੈਸਾ ਮੰਗਵਾ ਰਹੀ ਹੈ ਅਤੇ ਸਾਰਾ ਕਾਲਾ ਧਨ ਸੰਨੀ ਦੀ ਚੋਣ ਮੁਹਿੰਮ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਨਿਸ਼ਾਨਾ ਸਿਰਫ ਗੁਰਦਾਸਪੁਰ ਸੀਟ ਜਿੱਤਣਾ ਨਹੀਂ ਹੈ ਸਗੋਂ ਭਾਜਪਾ ਦਾ ਮਕਸਦ ਤਾਂ ਸੁਨੀਲ ਜਾਖੜ ਨੂੰ ਹਰਾਉਣਾ ਹੈ। 
ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਪੰਜਾਬ 'ਚ ਫਿਰਕੂ ਤਣਾਅ ਨੂੰ ਹਵਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜਿਸ ਦੇ ਲਈ ਸੁਨੀਲ ਜਾਖੜ ਨੇ ਸਾਰਥਕ ਰੋਲ ਅਦਾ ਕੀਤਾ ਹੈ। ਪਾਠਕ ਨੇ ਕਿਹਾ ਕਿ ਜਾਖੜ ਨੇ ਇਹ ਕਈ ਵਾਰ ਸਾਫ ਵੀ ਕੀਤਾ ਹੈ ਕਿ ਪੰਜਾਬ ਦੇ ਸਾਰੇ ਲੋਕ ਇਨ੍ਹਾਂ ਮਾਮਲਿਆਂ 'ਚ ਇਨਸਾਫ ਚਾਹੁੰਦੇ ਹਨ। ਪਾਠਕ ਨੇ ਕਿਹਾ ਕਿ ਜਾਖੜ ਨੇ ਬਾਦਲਾਂ ਦੀ ਪੰਜਾਬ ਦੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਫੇਲ ਅਤੇ ਨਾਕਾਮ ਕੀਤਾ ਹੈ। 

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਕਈ ਵਿਵਾਦਾਂ 'ਚ ਘਿਰ ਚੁੱਕੇ ਹਨ। ਸਭ ਤੋਂ ਪਹਿਲਾਂ ਸੰਨੀ ਆਪਣੇ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਦੇ ਕਾਰਨ ਚਰਚਾ 'ਚ ਰਹੇ ਅਤੇ ਫਿਰ ਜਿਸ ਟਰੱਕ 'ਤੇ ਬੈਠ ਕੇ ਸੰਨੀ ਨੇ ਚੋਣ ਪ੍ਰਚਾਰ ਕੀਤਾ ਸੀ, ਉਸ 'ਤੇ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਹੋਈ ਸੀ ਅਤੇ ਸੰਨੀ ਦਿਓਲ ਭਗਵਾਨ ਸ਼ਿਵ ਦੇ ਤਸਵੀਰ ਦੇ ਕੋਲ ਪੈਰ ਲਟਕਾ ਕੇ ਬੈਠੇ ਸਨ। ਇਸ ਤੋਂ ਇਲਾਵਾ ਸੰਨੀ ਦਿਓਲ 'ਤੇ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸਾਹਿਬ 'ਚੋਂ ਕਮੇਟੀ ਵੱਲੋਂ ਦਿੱਤੇ ਗਏ ਸਿਰੋਪਾਓ ਨੂੰ ਪੈਰਾਂ 'ਚ ਰੱਖਣ ਦੇ ਵੀ ਦੋਸ਼ ਲਗਾਏ ਗਏ ਸਨ।  


shivani attri

Content Editor

Related News