ਸ਼ਨੀਵਾਰ ਨੂੰ ਖਹਿਰਾ ਖੋਲਣਗੇ ਪੱਤੇ, ਕਿਥੋਂ ਲੜਨਗੇ ਚੋਣ
Friday, Mar 15, 2019 - 06:45 PM (IST)
ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਸ਼ਨੀਵਾਰ ਨੂੰ ਪੱਤੇ ਖੋਲਣ ਜਾ ਰਹੇ ਹਨ। ਦਰਅਸਲ ਸੁਖਪਾਲ ਖਹਿਰਾ ਦੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ, ਭਾਵੇਂ ਬਠਿੰਡਾ ਤੋਂ ਸੁਖਪਾਲ ਖਹਿਰਾ ਦੇ ਚੋਣ ਲੜਨ ਦੀ ਚਰਚਾ ਹੈ ਪਰ ਅਜੇ ਤਕ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ। ਉਂਝ ਸੁਖਪਾਲ ਖਹਿਰਾ ਖੁਦ ਇਹ ਗੱਲ ਕਈ ਵਾਰ ਆਖ ਚੁਕੇ ਹਨ ਕਿ ਉਹ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਬਠਿੰਡਾ ਤੋਂ ਹੀ ਚੋਣ ਲੜਨਗੇ।
ਖ਼ਬਰਾਂ ਇਹ ਵੀ ਹਨ ਕਿ ਅਕਾਲੀ ਦਲ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸੁਰੱਖਿਅਤ ਮਨੀ ਜਾ ਰਹੀ ਫਿਰੋਜ਼ਪੁਰ ਸੀਟ ਤੋਂ ਚੋਣ ਲੜਾ ਸਕਦਾ ਹੈ। ਇਸ ਦਰਮਆਨ ਮੀਡੀਆ ਇਹ ਚਰਚਾ ਵੀ ਹੈ ਕਿ ਜੇਕਰ ਬੀਬੀ ਬਾਦਲ ਦਾ ਹਲਕਾ ਬਦਲਿਆ ਜਾਂਦਾ ਹੈ ਤਾਂ ਫਿਰ ਖਹਿਰਾ ਲੋਕ ਸਭ ਚੋਣ ਹੀ ਨਹੀਂ ਲੜਨਗੇ। ਫਿਲਹਾਲ ਖਹਿਰਾ ਕਿਸ ਲੋਕ ਸਭ ਹਲਕੇ ਤੋਂ ਚੋਣ ਲੜਨਗੇ ਇਸ ਦਾ ਖੁਲਾਸਾ ਉਹ ਖੁਦ ਸ਼ਨੀਵਾਰ ਨੂੰ ਬਠਿੰਡਾ ਵਿਚ ਪ੍ਰੈਸ ਕਾੰਫ਼੍ਰੇੰਸ ਕਰਕੇ ਕਰਨ ਜਾ ਰਹੇ ਹਨ।