ਰਾਜਾ ਵੜਿੰਗ ਨੇ ਫਿਰ ਦਿੱਤਾ ਵਿਵਾਦਤ ਬਿਆਨ, ਬਜ਼ੁਰਗਾਂ ਨੂੰ ਭੇਜਿਆ ਸ਼ਮਸ਼ਾਨ (ਵੀਡੀਓ)
Wednesday, Apr 17, 2019 - 06:56 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਅਕਸਰ ਵਿਵਾਦਾਂ 'ਚ ਰਹਿਣ ਵਾਲੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਕ ਹੋਰ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਪਿੰਡ ਕੁਰਾਈਵਾਲਾ ਵਿਖੇ ਭਾਸ਼ਣ 'ਚ ਬੋਲਦੇ ਹੋਏ ਰਾਜਾ ਵੜਿੰਗ ਫਿਰ ਵਿਵਾਦਾਂ ਵਾਲਾ ਬਿਆਨ ਦੇ ਗਏ। ਵਿਕਾਸ ਕਾਰਜਾਂ ਦੇ ਦਾਅਵੇ ਕਰਦੇ ਹੋਏ ਰਾਜਾ ਵੜਿੰਗ ਨੇ ਇਹ ਤੱਕ ਆਖ ਦਿੱਤਾ ਕਿ ਉਨ੍ਹਾਂ ਲੋਕਾਂ ਲਈ ਅਜਿਹੇ ਸ਼ਮਸ਼ਾਨ ਘਾਟ ਦੀ ਉਸਾਰੀ ਕਰਵਾਈ ਹੈ ਜਿਸ ਨੂੰ ਦੇਖ ਕੇ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਰਾਜਾ ਵੜਿੰਗ ਦੇ ਬੋਲ ਵਿਗੜੇ ਹੋਣ, ਇਸ ਤੋਂ ਪਹਿਲਾਂ ਰਾਜਸਥਾਨ ਵਿਖੇ ਚੋਣ ਪ੍ਰਚਾਰ ਦੌਰਾਨ ਵੜਿੰਗ ਨੇ ਉੱਥੋਂ ਦੀ ਜਨਤਾ ਨੂੰ ਖੰਘ ਵਾਲੀ ਦਵਾਈ ਯਾਨੀ ਕਿ ਸ਼ਰਾਬ ਪਿਲਾਉਣ ਦੀ ਗੱਲ ਕੀਤੀ ਸੀ, ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।