ਬ੍ਰਹਮ ਮਹਿੰਦਰਾ ਦੇ ਪੁੱਤਰ ਨੇ ਬਠਿੰਡਾ ਸੀਟ ''ਤੇ ਠੋਕਿਆ ਦਾਅਵਾ, ਹਰਸਿਮਰਤ ਨੂੰ ਦਿੱਤੀ ਚੁਣੌਤੀ
Tuesday, Mar 12, 2019 - 06:54 PM (IST)

ਨਵੀਂ ਦਿੱਲੀ/ਬਠਿੰਡਾ (ਕਮਲ) : ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਜਨੀਤੀ ਵਿਰਾਸਤ ਵਿਚ ਮਿਲੀ ਹੈ ਅਤੇ ਇਸੇ ਨੂੰ ਲੈ ਕੇ ਉਹ ਅੱਗੇ ਆਉਣਾ ਚਾਹੀਦਾ ਹੈ। ਮੋਹਿਤ ਮਹਿੰਦਰਾ ਨੇ ਬਕਾਇਦਾ ਦਿੱਲੀ ਵਿਚ ਜਾ ਕੇ ਡੇਰੇ ਵੀ ਲਗਾ ਲਏ ਹਨ। ਇੰਨਾ ਹੀ ਨਹੀਂ ਮੋਹਿਤ ਮਹਿੰਦਰਾ ਨੇ ਤਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਉਸ ਦੇ ਖਿਲਾਫ ਚੋਣ ਲੜਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਉਸ ਦੀ ਚੁਣੌਤੀ ਸਵਿਕਾਰ ਕਰਨ ਅਤੇ ਫਿਰੋਜ਼ਪੁਰ ਛੱਡ ਕੇ ਬਠਿੰਡਾ ਤੋਂ ਹੀ ਚੋਣ ਲੜਨ।
ਦੂਜੇ ਪਾਸੇ ਗੁਰਦਾਸਪੁਰ ਤੋਂ ਅਮਰਦੀਪ ਸਿੰਘ ਚੀਮਾ ਨੇ ਦਾਅਵੇਦਾਰੀ ਪੇਸ਼ ਕੀਤੀ ਹੈ। ਚੀਮਾ ਨੇ ਕਿਹਾ ਕਿ ਉਹ ਗੁਰਦਾਸਪੁਰ ਦੇ ਹੀ ਜਮ-ਪਲ ਹਨ ਅਤੇ ਉਥੋਂ ਪੂਰੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸੀਟ 'ਤੇ ਚੋਣ ਲੜਨ ਦੀ ਉਡੀਕ ਕਰ ਰਹੇ ਹਨ, ਉਮੀਦ ਹੈ ਕਿ ਕਾਂਗਰਸ ਉਨ੍ਹਾਂ ਹੀ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਉਤਾਰੇਗੀ ਦੇਵੇਗੀ।