ਦੇਖੋ ਰਾਜਾ ਵੜਿੰਗ ਦੇ ਬਠਿੰਡਾ ਤੋਂ ਚੋਣ ਲੜਨ ''ਤੇ ਕੀ ਬੋਲੇ ਹਰਸਿਮਰਤ
Sunday, Apr 21, 2019 - 06:36 PM (IST)

ਮਾਨਸਾ : ਕਾਂਗਰਸ ਵਲੋਂ ਬਠਿੰਡਾ ਲੋਕ ਸਭਾ ਸੀਟ ਲਈ ਮੈਦਾਨ ਵਿਚ ਉਤਾਰੇ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਹਰਸਿਮਰਤ ਕੌਰ ਬਾਦਲ ਨੇ ਵੱਡਾ ਹਮਲਾ ਬੋਲਿਆ ਹੈ। ਮਾਨਸਾ 'ਚ ਵਰਕਰਾਂ ਨਾਲ ਮੁਲਾਕਾਤ ਕਰਨ ਪਹੁੰਚੀ ਬਠਿੰਡਾ ਤੋਂ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਵਰਗੇ ਲੀਡਰ ਫਸਲੀ ਬਟੇਰਿਆਂ ਵਾਂਗ ਹੁੰਦੇ ਹਨ ਜਿਹੜੇ ਚੋਣਾਂ ਵੇਲੇ ਆਉਂਦੇ ਹਨ ਅਤੇ ਚੋਣਾਂ ਹੋਣ ਤੋਂ ਬਾਅਦ ਭੱਜ ਜਾਂਦੇ ਹਨ। ਹਰਸਿਮਰਤ ਨੇ ਕਿਹਾ ਕਿ ਕਾਂਗਰਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਕੋਲ ਬਠਿੰਡਾ ਲਈ ਕੋਈ ਸਥਾਨਕ ਉਮੀਦਵਾਰ ਨਹੀਂ ਸੀ, ਜਿਸ ਲਈ ਕਾਂਗਰਸ ਨੂੰ ਬਾਹਰੋਂ ਉਮੀਦਵਾਰ ਲਿਆ ਕੇ ਇਥੇ 'ਚ ਖੜ੍ਹਾ ਕਰਨਾ ਪਿਆ ਹੈ।
ਇਸ ਦੇ ਨਾਲ ਹੀ ਕਾਂਗਰਸ ਵਲੋਂ 84 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦੇਣ 'ਤੇ ਹਰਸਿਮਰਤ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ-ਸਮੇਂ 'ਤੇ ਦੋਸ਼ੀਆਂ ਨੂੰ ਬਚਾਉਣ ਲਈ ਨਵੇਂ-ਨਵੇਂ ਹੱਥਕੰਢੇ ਅਪਨਾਉਂਦੀ ਆਈ ਹੈ।