ADC ਦੀ ਅਗਵਾਈ ਵਾਲੀ ਕਮੇਟੀ ਚੋਣ ਜ਼ਾਬਤੇ ਦੌਰਾਨ ਜ਼ਬਤ ਨਕਦੀ ਬਾਰੇ ਕਰੇਗੀ ਫ਼ੈਸਲਾ

03/22/2024 5:33:56 PM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦਰਮਿਆਨ ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਨਕਦੀ ਦੀ ਹਲਚਲ ਨੂੰ ਲੈ ਕੇ ਲਿਮਟ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਸਿੱਧਵਾਂ ਬੇਟ ਇਲਾਕੇ 'ਚ 40 ਲੱਖ ਤੋਂ ਜ਼ਿਆਦਾ ਦੀ ਰਿਕਵਰੀ ਕੀਤੀ ਗਈ ਹੈ।

ਇਨ੍ਹਾਂ ਲੋਕਾਂ ਨੇ ਪਹਿਲਾਂ ਪੁਲਸ ਦਾ ਨਾਕਾ ਤੋੜਿਆ ਅਤੇ ਫਿਰ ਗੱਡੀ ਛੱਡ ਕੇ ਭੱਜ ਗਏ। ਅਜਿਹੇ ਮਾਮਲਿਆਂ 'ਚ ਫ਼ੈਸਲੇ ਲੈਣ ਲਈ ਡੀ. ਸੀ. ਸਾਕਸ਼ੀ ਸਾਹਨੀ ਵਲੋਂ ਏ. ਡੀ. ਸੀ. ਪੇਂਡੂ ਵਿਕਾਸ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਪੁਲਸ ਜਾਂ ਫਲਾਇੰਗ ਸਕੁਐਡ ਵੱਲੋਂ ਜ਼ਬਤ ਕੀਤੀ ਗਈ ਨਕਦੀ ਨਾਲ ਸਬੰਧਿਤ ਹਰ ਮਾਮਲੇ ਦੀ ਜਾਂਚ ਕਰੇਗੀ ਕਿ ਇਸ ਦਾ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਨਾਲ ਕੋਈ ਸਬੰਧ ਹੈ ਜਾਂ ਨਹੀਂ।

ਇਸ ਸਬੰਧੀ ਜਾਰੀ ਹੁਕਮਾਂ ਵਿੱਚ ਡੀ. ਸੀ. ਨੇ ਸਪੱਸ਼ਟ ਕੀਤਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਨਕਦੀ ਦੀ ਵਸੂਲੀ ਸਬੰਧੀ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਕਦੀ ਸਬੰਧੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੀ ਗਈ ਲਿਮਟ ਦੇ ਮੱਦੇਨਜ਼ਰ ਲੋਕ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ।


Babita

Content Editor

Related News