ਲੋਕ ਸਭਾ ਚੋਣਾਂ ਦਾ ਵੱਜਣ ਵਾਲਾ ਹੈ ਬਿਗੁਲ, ਪੈਂਡਿੰਗ ਕੰਮ ਨਜਿੱਠਣ 'ਚ ਲੱਗੀ ਪੰਜਾਬ ਸਰਕਾਰ
Tuesday, Mar 05, 2024 - 09:44 AM (IST)
ਜਲੰਧਰ/ਚੰਡੀਗੜ੍ਹ (ਧਵਨ) : ਲੋਕ ਸਭਾ ਦੀਆਂ ਆਮ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ ਅਤੇ ਪੰਜਾਬ ਸਰਕਾਰ ਨੇ ਪੈਂਡਿੰਗ ਪਏ ਸਰਕਾਰੀ ਕੰਮਕਾਜ ਨਿਪਟਾਉਣ ’ਚ ਤੇਜ਼ੀ ਲਿਆ ਦਿੱਤੀ ਹੈ। ਕੇਂਦਰੀ ਚੋਣ ਕਮਿਸ਼ਨ ਵਲੋਂ ਹੁਣ ਕਿਸੇ ਵੀ ਵੇਲੇ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਪੰਜਾਬ ਸਮੇਤ ਦੇਸ਼ ਭਰ 'ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜਿਸ ਤੋਂ ਬਾਅਦ ਸੂਬਾ ਸਰਕਾਰਾਂ ’ਤੇ ਸਰਕਾਰੀ ਕੰਮਕਾਜ ਕਰਨ ’ਤੇ ਪਾਬੰਦੀ ਲੱਗ ਜਾਵੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ 'ਤੇ CM ਮਾਨ ਦਾ ਵੱਡਾ ਬਿਆਨ, 'ਬਿਨਾਂ ਡਰਾਈਵਰ ਦੇ ਚੱਲੀ ਹੋਈ ਖ਼ਤਰਨਾਕ ਟਰੇਨ' (ਵੀਡੀਓ)
ਸੂਬਾ ਸਰਕਾਰ ਪਹਿਲਾਂ ਹੀ ਪ੍ਰਸ਼ਾਸਨਿਕ ਤੇ ਸਰਕਾਰੀ ਕੰਮਾਂ ਨਾਲ ਸਬੰਧਿਤ ਅਧਿਕਾਰੀਆਂ ਦੇ ਤਬਾਦਲਿਆਂ ਦਾ ਕੰਮ ਪੂਰਾ ਕਰ ਚੁੱਕੀ ਹੈ। ਪੰਜਾਬ ਪੁਲਸ 'ਚ ਵੀ ਜ਼ਿਆਦਾਤਰ ਤਬਾਦਲੇ ਹੋ ਚੁੱਕੇ ਹਨ। ਇਸੇ ਤਰ੍ਹਾਂ ਇੱਕੋ ਸਟੇਸ਼ਨ ’ਤੇ 3 ਸਾਲਾਂ ਤੋਂ ਤਾਇਨਾਤ ਜਾਂ ਆਪਣੇ ਗ੍ਰਹਿ ਜ਼ਿਲ੍ਹਿਆਂ 'ਚ ਤਾਇਨਾਤ ਅਫ਼ਸਰਾਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ। ਤਾਰੀਖ਼ਾਂ ਦਾ ਐਲਾਨ ਨੇੜੇ ਆਉਣ ਕਾਰਨ ਸਿਆਸੀ ਪਾਰਟੀਆਂ ਦਾ ਪੂਰਾ ਧਿਆਨ ਚੋਣ ਸਬੰਧੀ ਕੰਮਾਂ ਵੱਲ ਹੋ ਗਿਆ ਹੈ।
ਇਹ ਵੀ ਪੜ੍ਹੋ : ਵਿਰੋਧੀਆਂ ਦੇ ਰੌਲੇ 'ਤੇ ਸਪੀਕਰ ਨੂੰ ਬੋਲੇ CM ਮਾਨ-ਮੈਂ ਵੀ ਇੱਥੇ ਹੀ ਬੈਠਾਂਗਾ, ਅੱਜ ਇੰਝ ਹੀ ਚੱਲਣ ਦਿਓ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ 2 ਦਿਨਾਂ ’ਚ ਸਾਂਝੇ ਤੌਰ ’ਤੇ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਦੌਰੇ ਕੀਤੇ ਹਨ, ਜਿਸ ਦੌਰਾਨ ਉਨ੍ਹਾਂ ਆਮ ਆਦਮੀ ਕਲੀਨਿਕ ਤੇ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਕੀਤੇ ਹਨ ਅਤੇ ਨਾਲ ਹੀ ਸਰਕਾਰ ਤੇ ਵਪਾਰੀ ਮਿਲਣੀਆਂ ਦਾ ਆਯੋਜਨ ਕੀਤਾ ਹੈ। ਇਹ ਚੋਣਾਂ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਬੇਹੱਦ ਅਹਿਮ ਹੋਣਗੀਆਂ ਅਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੀ ਲੋਕਪ੍ਰਿਯਤਾ ਨੂੰ ਵੀ ਸਾਬਤ ਕਰਨਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8