ਲੋਕ ਸਭਾ ਚੋਣਾਂ : ਚੰਡੀਗੜ੍ਹ ''ਚ 16 ਪੈਟਰੋਲਿੰਗ ਪਾਰਟੀਆਂ ਕਰਨਗੀਆਂ ਗਸ਼ਤ

05/04/2019 1:03:28 PM

ਚੰਡੀਗੜ੍ਹ (ਸੰਦੀਪ) : ਲੋਕ ਸਭਾ ਚੋਣਾਂ ਤਹਿਤ ਸ਼ਹਿਰ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ 'ਚ ਪੁਲਸ ਦੀਆਂ 16 ਪੈਟਰੋਲਿੰਗ ਪਾਰਟੀਆਂ ਦੀ ਨਿਯੁਕਤੀ ਕੀਤੀ ਗਈ ਹੈ। ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਨੇ ਸੈਕਟਰ-26 ਸਥਿਤ ਪੁਲਸ ਲਾਈਨ ਤੋਂ ਇਨ੍ਹਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਐੱਸ. ਪੀ. ਸਿਟੀ ਨਿਹਾਰਿਕਾ ਭੱਟ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਰਹੇ। ਸ਼ਹਿਰ ਦੇ ਸਲੱਮ ਏਰੀਆ 'ਚ ਖਾਸ ਤੌਰ 'ਤੇ ਨਜ਼ਰ ਰਹੇਗੀ।
ਪੈਟਰੋਲਿੰਗ ਪਾਰਟੀਆਂ ਨੂੰ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਪੁਲਸ ਲਾਈਨ 'ਚ ਸਾਰੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਐੱਸ. ਐੱਸ. ਪੀ. ਨਿਲਾਂਬਰੀ ਨੇ ਡਿਊਟੀ ਸਬੰਧੀ ਬਰੀਫ ਕੀਤਾ। ਉਨ੍ਹਾਂ ਕਿਹਾ ਕਿ ਪੈਟਰੋਲਿੰਗ ਪਾਰਟੀਆਂ ਹਰ ਏਰੀਏ ਦੇ ਡੀ. ਐੱਸ. ਪੀ. ਤੇ ਥਾਣਾ ਇੰਚਾਰਜ ਦੇ ਸੰਪਰਕ 'ਚ ਰਹਿਣਗੀਆਂ ਅਤੇ ਉਨ੍ਹਾਂ ਦੇ ਏਰੀਏ 'ਚ ਲੋੜ ਪੈਣ 'ਤੇ ਪਹੁੰਚ ਜਾਣਗੀਆਂ।


Babita

Content Editor

Related News