ਪੰਜਾਬ, ਹਰਿਆਣਾ, ਚੰਡੀਗੜ੍ਹ ''ਚ ਚੋਣਾਂ ਦੀਆਂ ਤਿਆਰੀਆਂ ਜਾਇਜ਼ਾ

01/08/2019 9:00:27 AM

ਚੰਡੀਗੜ੍ਹ : ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਥੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ•ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਗਾਮੀ ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕਮਿਸ਼ਨ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਭ ਤੋਂ ਪਹਿਲਾਂ ਪੰਜਾਬ ਰਾਜ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਉਪਰੰਤ ਹਰਿਆਣਾ ਅਤੇ ਚੰਡੀਗੜ੍ਹ•ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਚੋਣਾਂ ਦੀਆ ਤਿਆਰੀਆਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ, ਜਿਨ੍ਹਾਂ 'ਚ ਪੋਲਿੰਗ ਸਟੇਸ਼ਨਾਂ 'ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਦਫਤਰ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਗਿਣਤੀ ਪੂਰੀ ਕਰਨੀ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਫੀਲਡ 'ਚ ਚੋਣਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਅਸਾਮੀਆਂ ਨੂੰ ਭਰਨ ਬਾਰੇ, ਚੋਣਾਂ ਨਾਲ ਸਬੰਧਤ ਸਮਾਨ ਜਿਵੇ ਕਿ ਈ. ਵੀ. ਐਮ,/ਵੀ. ਵੀ. ਪੈਟ ਅਤੇ ਹੋਰ ਸਾਜ਼ੋ ਸਮਾਨ ਦੀ ਉਪਲਬਧਤਾ ਅਤੇ ਲੋੜੀਂਦੇ ਬਜਟ ਦਾ ਪ੍ਰਬੰਧ ਆਦਿ ਮੁੱਖ ਸਨ।

ਮੁੱਖ ਚੋਣ ਅਫ਼ਸਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ•ਨੇ ਇਸ ਮੌਕੇ 01-01-2019 ਵਿਸ਼ੇਸ਼ ਵੋਟਰ ਪੜਤਾਲ ਦੀ ਪ੍ਰਗਤੀ, ਵੋਟਰ ਹੈਲਪ ਲਾਈਨ 1950 ਅਤੇ ਸੂਚਨਾ ਤਕਨਾਲੋਜੀ ਦੀਆਂ ਹੋਰ ਐਪਲੀਕੇਸ਼ਨਾਂ ਸਬੰਧੀ ਜਾਣੂੰ ਕਰਵਾਇਆ। ਇਸ ਮਗਰੋਂ ਕਮਿਸ਼ਨ ਵਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ, ਪੁਲਸ ਮੁਖੀਆਂ, ਗ੍ਰਹਿ ਸਕੱਤਰਾਂ, ਹੋਰ ਸੀਨੀਅਰ ਅਧਿਕਾਰੀਆਂ ਅਤੇ ਚੰਡੀਗੜ• ਦੇ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਹੋਰ ਅਧਿਕਾਰੀਆਂ ਨਾਲ ਆਮ ਚੋਣਾਂ ਨਾਲ ਸਬੰਧਤ ਤਿਆਰੀਆਂ ਬਾਬਤ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਇਨ੍ਹਾਂ ਚੋਣਾਂ ਨੂੰ ਨਿਰਪੱਖ, ਭੈਅ ਮੁਕਤ, ਸੁਚਾਰੂ, ਸਮੂਹਿਕ ਭਾਈਵਾਲੀ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।
ਮੁੱਖ ਚੋਣ ਕਮਿਸ਼ਨਰ ਨੇ ਮੀਟਿੰਗ 'ਚ ਹਾਜ਼ਰ ਸਮੂਹ ਮੁੱਖ ਚੋਣ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਵੋਟਰਾਂ ਲਈ ਚੋਣ ਨਾਲ ਸਬੰਧਤ ਸਾਰੀ ਜਾਣਕਾਰੀ ਅਤੇ ਵੋਟਰਾਂ ਦੀ ਸਹੂਲਤ ਲਈ ਇਕ ਸੰਪਰਕ ਨੰਬਰ 1950 ਨਾਲ ਸਾਰੇ ਸੰਪਰਕ ਕੇਂਦਰਾਂ ਨੂੰ ਜੋੜਨ ਦੇ ਆਦੇਸ਼ ਦਿੱਤੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਵੋਟਰਾਂ ਦੀ ਸਹੂਲਤ ਲਈ ਹਰੇਕ ਪੋਲਿੰਗ ਸਟੇਸ਼ਨਾਂ 'ਤੇ ਘੱਟੋ ਘੱਟ ਸਹੂਲਤਾਂ ਤੈਅ ਸਮੇਂ 'ਚ ਦੇਣੀਆਂ ਯਕੀਨੀ ਬਣਾਈਆਂ ਜਾਣ।
ਅਰੋੜਾ ਨੇ ਇਸ ਮੌਕੇ ਦਿਵਿਆਂਗ ਵੋਟਰਾਂ ਦਾ ਵਿਸਥਾਰਤ ਡਾਟਾ ਬੇਸ ਤਿਆਰ ਕਰਨ ਲਈ ਵੀ ਕਿਹਾ ਤਾਂ ਕਿ ਵੋਟਾਂ ਵਾਲੇ ਦਿਨ ਹਰੇਕ ਦਿਵਿਆਂਗ ਵੋਟਰ ਨੂੰ ਢੁਕਵੀਂ ਸਹਾਇਤਾ ਦੇਣੀ ਯਕੀਨੀ ਬਣਾਉਣ ਲਈ ਪੀ.ਐਸ ਮੈਪਿੰਗ ਕੀਤੀ ਜਾ ਸਕੇ ਅਤੇ ਕਮਿਸ਼ਨ ਦੇ ਮੋਟੋ “ਕੋਈ ਵੋਟਰ ਪਿੱਛੇ ਨਾ ਰਹੇ” ਨੂੰ ਵੀ ਹਾਸਲ ਕੀਤਾ ਜਾ ਕੇ ਸਕੇ।ਉਨ•ਾਂ ਕਿਹਾ ਕਿ ਅਗਾਮੀ ਚੋਣਾਂ ਨੂੰ  ਵੋਟਰ ਪੱਖੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਦਿਵਿਆਂਗ, ਕਿੰਨਰ/ ਤੀਜਾ ਲਿੰਗ ਅਤੇ ਬਜੁਰਗਾਂ ਲਈ ਲੋੜੀਂਦੀਆਂ ਸਾਰੀਆਂ ਸਹੂਲ਼ਤਾਂ ਮੁਹੱੱਈਆ ਕਰਵਾਈਆਂ ਜਾਣ।
ਉਨ•ਾਂ ਇਸ ਮੌਕੇ ਚੋਣਾਂ ਨਾਲ ਸਬੰਧਤ ਅਧਿਕਾਰੀਆਂ/ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਟਰੇਨਿੰਗ ਨੂੰ ਵਿਸਤਾਰਤ ਕਰਨ,ਈ.ਆਰ.ਓ. ਨੈਟ,ਬੀ.ਐਲ.ਓ ਨੈਟ,ਵੋਟਰ ਸੂਚੀਆਂ ਦੀ ਸੁਧਾਈ ਅਤੇ ਇਨਫਰਮੇਸ਼ਨ ਤਕਨਾਲੋਜੀ ਅਧਾਰਤ ਐਪਲੀਕੇਸ਼ਨ ਜਿਵਂੇ ਕਿ ਸੁਵਿਧਾ, ਸਮਾਧਾਨ, ਸੁਗਮ ਅਤੇ ਸੀ-ਵੀਜਲ ਅਤੇ ਬਿਜਲਈ ਪੋਸਟਲ ਬੈਲਟ ਪੇਪਰ ਸਿਸਟਮ(ਈ.ਟੀ.ਪੀ.ਬੀ.ਸੀ.)ਬਾਰੇ ਜਾਣਕਾਰੀ ਦੇਣ ਦੇ ਵੀ ਹੁਕਮ ਦਿੱਤੇ।


Babita

Content Editor

Related News