ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਚੋਣਾਂ 'ਚ ਗੁਰਦੀਪ ਬਾਸੀ ਸਣੇ ਇਨ੍ਹਾਂ ਨੂੰ ਮਿਲਿਆ ਵੱਡਾ ਅਹੁਦਾ

06/10/2024 11:42:32 AM

ਪਠਾਨਕੋਟ (ਅਦਿਤਿਆ)- ਅੱਜ ਵੈਟਨਰੀ ਇੰਸਪੈਕਟਰਾਂ  ਦੀ ਸਿਰਮੋਰ ਜਥੇਬੰਦੀ ਪੰਜਾਬ  ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਸੂਬਾਈ ਚੋਣਾਂ ਬੜੇ ਵਧੀਆ ਮਾਹੋਲ ਵਿੱਚ ਸੰਪੂਰਨ ਹੋਈਆ। ਜਿਸ ਵਿਚ ਵੋਟਿੰਗ ਰਾਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਅਹੁਦੇਦਾਰਾਂ ਨੇ ਵੋਟਿੰਗ ਕਰਕੇ ਸਰਦਾਰ ਗੁਰਦੀਪ ਸਿੰਘ ਬਾਸੀ ਨੂੰ ਜਿੱਤਾ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ  ਐਸੋਸੀਏਸ਼ਨ  ਦਾ ਸੂਬਾ ਪ੍ਰਧਾਨ, ਬਰਨਾਲਾ ਜ਼ਿਲ੍ਹੇ ਤੋਂ ਗੁਰਦੀਪ ਸਿੰਘ ਛੰਨਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਜੂਝਾਰੋ ਆਗੂ ਰਾਜੀਵ ਮਲਹੋਤਰਾ ਨੂੰ ਸੂਬਾ ਵਿੱਤ ਸਕੱਤਰ ਚੁਣ ਲਿਆ ਗਿਆ।

ਇਹ ਵੀ ਪੜ੍ਹੋ-  ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

ਇਨ੍ਹਾਂ ਚੋਣਾਂ ਵਿਚ ਮਹਿਤਾ ਗਰੁੱਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਗੁਰਦੀਪ ਸਿੰਘ ਬਾਸੀ, ਗੁਰਦੀਪ ਸਿੰਘ ਛੰਨਾ ਅਤੇ ਰਾਜੀਵ ਮਲਹੋਤਰਾ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਜਿਸ ਵਿੱਚ ਮੀਤ ਪ੍ਰਧਾਨ ਸਤਨਾਮ ਸਿੰਘ, ਜਗਜੀਤ ਸਿੰਘ,ਧਰਮਵੀਰ ਫਿਰੋਜ਼ਪੁਰ, ਪ੍ਰਵੀਨ ਕੁਮਾਰ ,ਸੂਬਾ ਜਨਰਲ ਸਕੱਤਰਵ ਵਿਪਨ ਕੁਮਾਰ ਸਕੱਤਰ ਪਰਮਜੀਤ ਸਿੰਘ ਸੋਹੀ ਜੁਆਇੰਟ ਸਕੱਤਰ ਦਮਨਦੀਪ ਸਿੰਘ ਗਿੱਲ ਆਡਿਟ ਸਕੱਤਰ ਹਰਦੀਪ ਸਿੰਘ ਮੁੱਖ ਸਲਾਹਕਾਰ ਦਲਜੀਤ ਸਿੰਘ ਚਾਹਲ ਜਥੇਬੰਧਕ ਸਕੱਤਰ ਹਰਦੀਪ ਸਿੰਘ, ਗੁਰਮੀਤ ਸਿੰਘ ਮਹਿਤਾ,ਕੁਲਬਰਿੰਦਰ ਸਿੰਘ, ਅਜਾਇਬ ਸਿੰਘ , ਰਾਜਿੰਦਰ ਸਿੰਘ ਸੂਬਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਜ਼ੋਨਲ ਪ੍ਰੈਸ ਸਕੱਤਰ ਰਾਕੇਸੁ ਸੈਣੀ, ਅੰਮ੍ਰਿਤਪਾਲ ਸਿੰਘ, ਸੁਖਜਿੰਦਰ ਸਿੰਘ,ਵਿਜੇ ਕੰਬੋਜ ਤੇ ਮੋਹਿਤ ਕਪੂਰਥਲਾ ਨਾਮਜ਼ਦ ਕੀਤੇ ਗਏ।

ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਅਖੀਰ ਵਿੱਚ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ  ਨੇ ਸਮੂਹ ਵੈਟਨਰੀ ਇੰਸਪੈਕਟਰਜ ਨੂੰ ਭਰੋਸਾ ਦਿੱਤਾ ਕਿ ਉਹ ਵੈਟਨਰੀ ਇੰਸਪੈਕਟਰਾਂ ਦੇ ਮੰਗਾਂ ਅਤੇ ਮਸਲਿਆਂ ਨੂੰ ਪੂਰੀ ਨਾਲ ਲਾਗੂ ਕਰਾਉਣ ਦਾ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲਾਗੂ ਕਰਵਾਉਣ ਲ‌ਈ ਪੂਰਾ ਹੰਭਲਾ ਮਾਰਨਗੇ ਤੇ ਵੈਟਨਰੀ ਇੰਸਪੈਕਟਰ ਕੇਡਰ ਦਾ ਨਾਂ ਪੂਰੇ ਪੰਜਾਬ ਵਿੱਚ ਉਚਾ ਕਰਨ ਲ‌ਈ ਦਿਨ-ਰਾਤ ਇਕ ਕਰ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News