ਲੁਧਿਆਣਾ ਲੋਕ ਸਭਾ ਸੀਟ ''ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ

02/05/2019 6:34:05 PM

ਲੁਧਿਆਣਾ : ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਦੀ ਟਿਕਟ 'ਤੇ ਪੰਜਾਬ ਕਾਂਗਰਸ ਮਹਾਸਕੱਤਰ ਪਵਨ ਦੀਵਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਸੂਬਾ ਦਫਤਰ 'ਚ ਅਰਜ਼ੀ ਸੌਂਪ ਕੇ ਇਸ ਸੀਟ 'ਤੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਇਸ ਦੌਰਾਨ ਦੀਵਾਨ ਨਾਲ ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਸਿੰਘ ਜਵੱਦੀ, ਇੰਦਰਜੀਤ ਕਪੂਰ, ਸੁਨੀਲ ਦੱਤ, ਤਰਲੋਚਨ ਸਫਰੀ, ਨਵਨੀਸ਼ ਮਲਹੋਤਰਾ (ਸਾਰੇ ਸਕੱਤਰ ਸੂਬਾ ਕਾਂਗਰਸ ਕਮੇਟੀ), ਡਾ. ਉਂਕਾਰ ਚੰਦ ਸ਼ਰਮਾ, ਉਪ ਪ੍ਰਧਾਨ ਲੁਧਿਆਣਾ ਕਾਂਗਰਸ, ਅਵਤਾਰ ਸਿੰਘ ਅਨਿਲ ਕੁਮਾਰ ਪੱਪੀ, ਬਹਾਦੁਰ ਸਿੰਘ, ਨਰੇਸ਼ ਕੁਮਾਰ, ਹਰਭਗਤ ਸਿੰਘ ਗ੍ਰੇਵਾਲ, ਰਜਨੀਸ਼ ਚੋਪੜਾ, ਬਲਜੀਤ ਅਹੂਜਾ (ਸਾਰੇ ਮਹਾਸਕੱਤਰ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ), ਰੋਹਿਤ ਪਾਹਵਾ ਚੇਅਰਮੈਨ ਯੂਥ ਵੈਲਫੇਅਰ ਸੈੱਲ, ਮਨੀ ਖੀਵਾ, ਆਜ਼ਾਦ ਸ਼ਰਮਾ ਵੀ ਮੌਜੂਦ ਸਨ।
ਗੌਰਤਲਬ ਹੈ ਕਿ ਦੀਵਾਨ ਪਾਰਟੀ ਵਿਚ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨ। ਮਹਾਰਾਸ਼ਟਰ ਦੇ ਜ਼ਿਲਾ ਵਰਧਾ 'ਚ ਕਾਂਗਰਸ ਸੰਗਠਨਾਤਮਕ ਚੋਣਾਂ ਲਈ ਜ਼ਿਲਾ ਰਟਨਿੰਗ ਅਫਸਰ, ਪੀ.ਪੀ. ਸੀ. ਸੀ. ਮੈਂਬਰ, ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ, ਯੂਥ ਕਾਂਗਰਸ ਦੇ ਪ੍ਰਧਾਨ, ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ, ਸ਼ਹਿਰੀ ਵਿਕਾਸ ਸੈੱਲ ਯੂਥ ਕਾਂਗਰਸ ਦੇ ਚੇਅਰਮੈਨ, ਪੰਜਾਬ ਯੂਥ ਕਾਂਗਰਸ ਮਹਾਸਕੱਤਰ, ਸਟੇਟ ਇੰਵਾਇਰਮੈਂਟ ਕਾਊਂਸਲ ਦੇ ਮੈਂਬਰ, ਜ਼ਿਲਾ ਕਮੇਟੀ ਦੇ ਮੈਂਬਰ, ਜ਼ਿਲਾ ਟੈਲੀਫੋਨ ਐਡਵਾਇਜ਼ਰੀ ਕਮੇਟੀ, ਜ਼ਿਲਾ ਸੇਲ ਟੈਕਸ ਐਡਵਾਇਜ਼ਰੀ ਕਮੇਟੀ ਤੇ ਜ਼ਿਲਾ ਰੋਡ ਸੇਫਟੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।


Gurminder Singh

Content Editor

Related News