ਅਕਾਲੀ ਦਲ ਨੇ ਬਦਲੀ ਨੀਤੀ, ਬਠਿੰਡਾ ਨਹੀਂ ਇਸ ਹਲਕੇ ਤੋਂ ਚੋਣ ਲੜੇਗੀ ਹਰਸਿਮਰਤ

03/12/2019 6:54:06 PM

ਚੰਡੀਗੜ੍ਹ : 2014 ਦੀਆਂ ਲੋਕ ਸਭਾ ਚੋਣਾਂ 'ਚ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ 19000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਉਣ ਵਾਲੀ ਹਰਸਿਮਰਤ ਕੌਰ ਬਾਦਲ ਇਸ ਵਾਰ ਬਠਿੰਡਾ ਨਹੀਂ ਸਗੋਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਅਕਾਲੀ ਲੀਡਰਸ਼ਿਪ ਨੇ ਵੀ ਹਰਸਿਮਰਤ ਨੂੰ ਬਠਿੰਡਾ ਦੀ ਬਜਾਏ ਫਿਰੋਜ਼ਪੁਰ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਮੰਨ ਬਣਾ ਲਿਆ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਬਤ ਇਕ ਸਰਵੇ ਕਰਵਾਇਆ ਗਿਆ ਸੀ, ਜਿਸ ਵਿਚ ਫਿਰੋਜ਼ਪੁਰ ਜ਼ਿਆਦਾ ਸੁਰੱਖਿਅਤ ਸੀਟ ਮੰਨੀ ਜਾ ਰਹੀ ਹੈ, ਲਿਹਾਜ਼ਾ ਪਾਰਟੀ ਹਾਈਕਮਾਨ ਨੇ ਇਕ ਹਫਤੇ ਦੇ ਵਿਚਾਰ-ਵਿਟਾਂਦਰੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਜ਼ੋਖਮ ਉਠਾਉਣ ਦੀ ਬਜਾਏ ਬੀਬੀ ਬਾਦਲ ਨੂੰ ਸੁਰੱਖਿਅਤ ਸਮਝੀ ਜਾ ਰਹੀ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਬਣਾਏ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ 13 ਮਾਰਚ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। 

PunjabKesari
ਚਰਚਾ ਇਹ ਵੀ ਹੈ ਕਿ ਬਠਿੰਡਾ ਹਲਕੇ ਤੋਂ ਅਕਾਲੀ ਲੀਡਰਸ਼ਿਪ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਮੈਦਾਨ 'ਚ ਉਤਾਰ ਸਕਦੀ ਹੈ। ਹਾਲਾਂਕਿ ਅਕਾਲੀ ਲੀਡਰਸ਼ਿਪ ਬਠਿੰਡਾ 'ਤੇ ਜਿੱਤ ਦਾ ਦਾਅਵਾ ਜ਼ਰੂਰ ਕਰ ਰਹੀ ਹੈ ਪਰ ਜਿੱਤ ਦਾ ਵੱਡਾ ਫਰਕ ਨਾ ਮਿਲਣ ਦੀ ਸ਼ਸ਼ੋਪੰਜ ਕਾਰਨ ਇਹ ਫੈਸਲੇ ਲਏ ਜਾ ਰਹੇ ਹਨ।


Gurminder Singh

Content Editor

Related News