ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਨਿਰਦੇਸ਼ਾਂ ਦੀ ਸਖਤੀ ਨਾਲ ਹੋਵੇਗੀ ਪਾਲਣਾ : ਜ਼ਿਲਾ ਚੋਣ ਅਫਸਰ

Friday, Mar 15, 2019 - 10:01 AM (IST)

ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਨਿਰਦੇਸ਼ਾਂ ਦੀ ਸਖਤੀ ਨਾਲ ਹੋਵੇਗੀ ਪਾਲਣਾ : ਜ਼ਿਲਾ ਚੋਣ ਅਫਸਰ

ਜਲੰਧਰ (ਅਮਿਤ)— ਸੂਬੇ ਵਿਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਸ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਕੋਡ ਆਫ ਕੰਡਕਟ ਵੀ ਲਾਇਆ ਜਾ  ਚੁੱਕਾ ਹੈ। ਜਿਸਦੇ ਤਹਿਤ ਪਾਲਣਾ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਸਬੰਧੀ ਲਿਖਤੀ  ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਹਰ ਜ਼ਿਲੇ ਦੇ ਚੋਣ  ਅਧਿਕਾਰੀ ਨੂੰ ਸਖਤੀ ਨਾਲ ਯਕੀਨੀ ਕਰਵਾਉਣੀ ਹੋਵੇਗੀ। 'ਜਗ ਬਾਣੀ' ਨਾਲ ਖਾਸ ਗੱਲਬਾਤ ਵਿਚ ਇਸ  ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਧਿਕਾਰੀ ਕਮ ਡੀ. ਸੀ. ਵਰਿੰਦਰ ਕੁਮਾਰ  ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਸਬੰਧੀ  ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਹਦਾਇਤਾਂ ਦੀ  ਪਾਲਣਾ ਕਰਨ ਵਿਚ ਕਿਸੇ ਤਰ੍ਹਾਂ ਦੀ ਕੋਈ  ਕੋਤਾਹੀ ਨਾ ਵਰਤੀ ਜਾਵੇ। 

  • ਡਿਫੇਸਮੈਂਟ ਆਫ ਪ੍ਰਾਪਰਟੀ ਐਕਟ ਦੀ ਹੋਵੇਗੀ ਸਖਤੀ ਨਾਲ ਪਾਲਣਾ
  • ਹਰ ਤਰ੍ਹਾਂ ਦੇ ਸਰਕਾਰੀ ਵਾਹਨ ਦੀ ਵਰਤੋਂ 'ਤੇ ਹੋਵੇਗੀ ਪੂਰਨ ਪਾਬੰਦੀ
  • ਜਨਤਾ ਦੇ ਪੈਸੇ ਨਾਲ ਨਹੀਂ ਦੇ ਸਕਣਗੇ ਇਸ਼ਤਿਹਾਰ
  • ਸਾਰੀਆਂ ਸਰਕਾਰੀ ਵੈੱਬਸਾਈਟਾਂ ਤੋਂ ਹਟਾਈਆਂ ਜਾਣਗੀਆਂ ਸਿਆਸੀ ਤਸਵੀਰਾਂ
  • ਵਿਕਾਸ ਜਾਂ ਨਿਰਮਾਣ ਸਬੰਧੀ ਕੰਮਾਂ ਦੀ 72 ਘੰਟੇ ਵਿਚ ਦੇਣੀ ਹੋਵੇਗੀ ਸੂਚੀ
  • ਐਕਸਪੈਂਡੀਚਰ ਮਾਨੀਟਰਿੰਗ ਅਤੇ ਐੱਮ. ਸੀ. ਸੀ. ਦੀ ਕਾਰਵਾਈ ਤੁਰੰਤ ਹੋਵੇਗੀ ਸ਼ੁਰੂ
  • ਸ਼ਿਕਾਇਤਾਂ ਨੂੰ ਲੈ ਕੇ ਮਾਨੀਟਰਿੰਗ ਸਿਸਟਮ ਕਰਨਾ ਹੋਵੇਗਾ ਲਾਗੂ
  • ਆਈ. ਟੀ. ਐਪਲੀਕੇਸ਼ਨਾਂ ਹੋਣਗੀਆਂ ਆਪਰੇਸ਼ਨਲ
  • ਵੋਟਰਾਂ ਨੂੰ ਜਾਗਰੂਕ ਕਰਨਾ ਹੋਵੇਗਾ ਜ਼ਰੂਰੀ
  • ਮੀਡੀਆ ਸੈਂਟਰ ਦੀ ਹੋਵੇਗੀ ਸਥਾਪਨਾ
  • ਸਿੱਖਿਆ ਸੰਸਥਾਨਾਂ ਤੇ ਸਿਵਲ ਸੋਸਾਇਟੀਆਂ  ਦੀ ਲਈ ਜਾਵੇਗੀ ਮਦਦ।

author

Shyna

Content Editor

Related News