ਐਗਜ਼ਿਟ ਪੋਲ ਮੁਤਾਬਕ ਐੱਨ. ਡੀ. ਏ. ਨੂੰ ਬਹੁਮਤ ਮਿਲਣ ਦੀ ਉਮੀਦ

05/22/2019 4:48:51 PM

ਲੁਧਿਆਣਾ (ਵਿਸ਼ੇਸ਼) : ਨੇਤਾ-ਨਿਊਜ਼ ਐੱਕਸ ਐਗਜ਼ਿਟ ਪੋਲ ਮੁਤਾਬਕ, ਐੱਨ. ਡੀ. ਏ. ਵਲੋਂ ਇਸ ਲੋਕ ਸਭਾ ਚੋਣ 'ਚ 242 ਸੀਟਾਂ ਜਿੱਤਣ ਦੀ ਆਸ ਹੈ, ਜਿਸ 'ਚ 2014 ਦੇ ਮੁਕਾਬਲੇ ਵਿਚ 28 ਫੀਸਦੀ ਗਿਰਾਵਟ ਆਵੇਗੀ। ਦੂਜੇ ਪਾਸੇ ਯੂ. ਪੀ. ਏ.-2014 ਦੇ ਮੁਕਾਬਲੇ 170 ਫੀਸਦੀ ਵਾਧੇ ਨਾਲ 164 ਸੀਟਾਂ ਜਿੱਤ ਸਕਦੀ ਹੈ, ਜੋ 272 ਦੇ ਜਾਦੂਈ ਅੰਕੜੇ ਤੋਂ ਬਹੁਤ ਦੂਰ ਹੈ। ਭਾਜਪਾ 202 ਸੀਟਾਂ ਜਿੱਤ ਸਕਦੀ ਹੈ। (2014 ਦੇ ਮੁਕਾਬਲੇ 30 ਫੀਸਦੀ ਗਿਰਾਵਟ,) ਜਦੋਂਕਿ ਕਾਂਗਰਸ 107 ਸੀਟਾਂ ਜਿੱਤ ਸਕਦੀ ਹੈ। (2014 ਦੇ ਮੁਕਾਬਲੇ 140 ਫੀਸਦੀ ਵਾਧਾ) ਤਿੰਨ ਦਲਾਂ ਦਾ ਮਹਾਗੱਠਜੋੜ 43 ਸੀਟਾਂ ਨਾਲ ਲੋਕ ਸਭਾ 'ਚ ਤੀਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੇਗਾ, ਜਦੋਂਕਿ ਬਾਕੀਆਂ ਨੂੰ ਸਿਰਫ 5 ਸੀਟਾਂ ਮਿਲਣਗੀਆਂ, ਜਿਸ ਨੂੰ 2014 ਵਿਚ 10 ਸੀਟਾਂ ਮਿਲੀਆਂ ਸਨ। ਜਦੋਂਕਿ 'ਆਪ' ਨੂੰ ਇਸ ਵਾਰ ਕੋਈ ਸੀਟ ਮਿਲਣ ਦੀ ਆਸ ਨਹੀਂ ਹੈ। 542 ਸੰਸਦੀ ਚੋਣ ਖੇਤਰਾਂ ਤੋਂ 47 ਲੱਖ ਤੋਂ ਜ਼ਿਆਦਾ ਵੋਟਰਾਂ ਨੇ ਐਗਜ਼ਿਟ ਪੋਲ ਵਿਚ ਹਿੱਸਾ ਲਿਆ, ਜਦੋਂਕਿ 2.5 ਕਰੋੜ ਵੋਟਰਾਂ ਨੇ ਓਪੀਨੀਅਨ ਪੋਲ ਵਿਚ ਹਿੱਸਾ ਲਿਆ। ਇਹ ਨਤੀਜਾ ਦੋਵੇਂ ਪੋਲਸ ਦੇ ਗਣਿਤ ਅੰਕੜਿਆਂ 'ਤੇ ਆਧਾਰਤ ਹਨ।

ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹੋ ਸਕਦੈ ਭਾਰੀ ਨੁਕਸਾਨ
ਭਾਜਪਾ, ਜਿਸ ਨੇ 2014 ਵਿਚ ਉੱਤਰ ਪ੍ਰਦੇਸ਼ ਦੀਆਂ ਸੰਸਦੀ ਚੋਣਾਂ 'ਚ 80 ਵਿਚੋਂ 71 ਸੀਟਾਂ ਜਿੱਤੀਆਂ ਸਨ, ਉਸ ਨੂੰ ਮਹਾਗੱਠਜੋੜ ਕਾਰਣ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ। ਇਸ ਵਾਰ 2014 ਦੇ ਮੁਕਾਬਲੇ 50 ਫੀਸਦੀ ਨੁਕਸਾਨ ਦੇ ਨਾਲ ਪਾਰਟੀ ਨੂੰ ਸਿਰਫ 33 ਸੀਟਾਂ ਮਿਲਣ ਦੀ ਆਸ ਹੈ। ਮਹਾਗਠਜੋੜ, ਜਿਸ ਵਿਚ ਸਪਾ, ਬਸਪਾ, ਅਤੇ ਆਰ. ਐੱਲ. ਡੀ. ਸ਼ਾਮਲ ਹਨ, ਉਸ ਨੂੰ ਕੁੱਲ 41 ਸੀਟਾਂ ਮਿਲਣ ਦੀ ਉਮੀਦ ਹੈ। (ਬਸਪਾ-22, ਸਪਾ-18, ਆਰ. ਐੱਲ. ਡੀ.-1) ਕਾਂਗਰਸ ਨੂੰ 4 ਸੀਟਾਂ ਮਿਲਣ ਦੀ ਉਮੀਦ ਹੈ

ਸਾਰੇ ਰਾਜਾਂ 'ਚ ਕਾਂਗਰਸ ਦੀ ਮੁੜ ਸੁਧਾਰ ਦੀ ਆਸ, ਜਿੱਥੇ ਇਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ
ਉਨ੍ਹਾਂ ਸਾਰੇ ਰਾਜਾਂ 'ਚ ਕਾਂਗਰਸ ਵਿਚ ਸੁਧਾਰ ਦੀ ਆਸ ਹੈ, ਜਿੱਥੇ ਇਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੈ। ਇਨ੍ਹਾਂ ਰਾਜਾਂ ਵਿਚ ਅਸਾਮ, ਦਿੱਲੀ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ ਅਤੇ ਮਹਾਰਾਸ਼ਟਰ ਸ਼ਾਮਲ ਹੈ। ਹਾਲਾਂਕਿ ਇਕ ਮਹੱਤਵਪੂਰਨ ਤੱਥ ਜਿਸ 'ਤੇ ਧਿਆਨ ਦੇਣਾ ਜ਼ਰੂਰੀ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਜਿੱਥੇ ਪਿਛਲੀਆਂ ਚੋਣਾਂ ਵਿਚ ਰੁੱਖ ਕਾਂਗਰਸ ਵੱਲ ਸੀ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਸਾਫ ਰੂਪ ਨਾਲ ਦੇਖੀ ਜਾ ਸਕਦੀ ਹੈ।

ਨਤੀਜੇ ਐਲਾਨ ਹੋਣ ਤੋਂ ਬਾਅਦ ਗੱਠਜੋੜ ਦੇਖਣਾ ਹੋ ਸਕਦਾ ਹੈ ਬੇਹੱਦ ਰੌਚਕ
 ਪ੍ਰਥਮ ਮਿੱਤਲ, ਸੰਸਥਾਪਕ, ਨੇਤਾ ਐਪ ਨੇ ਕਿਹਾ, ਮੁਕਾਬਲਾ ਬੇਹੱਦ ਸਖਤ ਹੈ। ਇਸ ਵਾਰ ਕੋਈ ਵੀ ਇਕ ਪਾਰਟੀ ਸਰਕਾਰ ਨਹੀਂ ਬਣਾ ਰਹੀ ਹੈ। ਅਸੀਂ ਫਿਰ ਗੱਠਜੋੜ ਦੇ ਦੌਰ ਵਿਚ ਮੋੜਨ ਵਾਲੇ ਹਾਂ। ਸਾਡੇ ਅੰਕੜਿਆਂ ਮੁਤਾਬਕ ਅੰਦਾਜ਼ਨ ਪੋਲ ਦਰਸਾਉਂਦਾ ਹੈ ਕਿ ਐੱਨ. ਡੀ. ਏ. ਅਤੇ ਯੂ. ਪੀ. ਏ. ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਹਾਲਾਂਕਿ ਐੱਨ. ਡੀ. ਏ. 272 ਅੰਕਾਂ ਦੇ ਕਰੀਬ ਹੈ ਤਾਂ ਚੋਣ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਗੱਠਜੋੜ ਦੇਖਣਾ ਬੇਹੱਦ ਦਿਲਚਸਪ ਹੋ ਸਕਦਾ ਹੈ।
 


Anuradha

Content Editor

Related News