ਵਿਧਾਨ ਸਭਾ ਦੇ ਬਾਹਰ ਬੈਠਣ ਵਾਲੇ ਹੁਣ ਲੋਕ ਸਭਾ ''ਚ ਐਂਟਰੀ ਦੇ ਲਈ ਲਗਾ ਰਹੇ ਜ਼ੋਰ

04/23/2019 3:49:40 PM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਡੈਮੋਕ੍ਰੇਟਿਕ ਅਲਾਇੰਸ ਵਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਅਕਾਲੀ-ਭਾਜਪਾ ਵਲੋਂ 2-2 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਰਹਿੰਦਾ ਹੈ। ਇਸ ਤੋਂ ਪਹਿਲਾ ਜਿੰਨਾਂ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਜਗ੍ਹਾ ਮੌਜੂਦਾ ਵਿਧਾਇਕਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਪਰ ਇਕ ਦਿਲਚਸਪ ਪਹਿਲੂ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਿਛਲੀਆਂ ਚੋਣਾਂ ਹਾਰਨ ਦੀ ਵਜ੍ਹਾ ਨਾਲ ਵਿਧਾਨ ਸਭਾ ਦੇ ਬਾਹਰ ਬੈਠਣਾ ਪਿਆ ਸੀ, ਉਹ ਲੋਕ ਸਭਾ ਵਿਚ ਐਂਟਰੀ ਕਰਨ ਦੇ ਲਈ ਜ਼ੋਰ ਲਾ ਰਹੇ ਹਨ। ਇਸ 'ਚ ਕੁਝ ਅਜਿਹੇ ਹਨ, ਜੋ ਪਹਿਲਾਂ ਵਿਧਾਇਕ ਰਹਿ ਚੁੱਕੇ ਹਨ ਪਰ ਕਈਆਂ ਨੂੰ ਇਕ ਵਾਰ ਵੀ ਵਿਧਾਇਕ ਬਣਨ ਦਾ ਮੌਕਾ ਨਹੀਂ ਮਿਲਿਆ। ਹੁਣ ਦੇਖਣਾ ਇਹ ਹੈ ਕਿ ਇਨ੍ਹਾਂ 'ਚੋਂ ਕਿੰਨਿਆਂ ਨੂੰ ਐੱਮ. ਪੀ. ਬਣਨ 'ਚ ਸਫਲਤਾ ਮਿਲੇਗੀ।

ਵਿਧਾਨ ਸਭਾ ਚੋਣਾਂ ਹਾਰਨ ਵਾਲੇ ਇਹ ਲੀਡਰ ਲੜ ਰਹੇ ਹਨ ਲੋਕ ਸਭਾ ਚੋਣਾਂ
ਲੁਧਿਆਣਾ : ਮਹੇਸ਼ ਇੰਦਰ ਗਰੇਵਾਲ, ਅਕਾਲੀ ਦਲ 
ਪਟਿਆਲਾ : ਸੁਰਜੀਤ ਸਿੰਘ ਰੱਖੜਾ, ਅਕਾਲੀ ਦਲ 
ਫਤਿਹਗੜ੍ਹ ਸਾਹਿਬ, ਦਰਬਾਰਾ ਸਿੰਘ ਗੁਰੂ , ਅਕਾਲੀ ਦਲ 
ਫਤਿਹਗੜ੍ਹ ਸਾਹਿਬ : ਅਮਰ ਸਿੰਘ, ਕਾਂਗਰਸ 
ਸੰਗਰੂਰ : ਕੇਵਲ ਢਿੱਲੋਂ, ਕਾਂਗਰਸ 
ਫਰੀਦਕੋਟ : ਗੁਲਜ਼ਾਰ ਸਿੰਘ ਰਣੀਕੇ, ਅਕਾਲੀ ਦਲ
ਫਰੀਦਕੋਟ : ਮੁਹੰਮਦ ਸਦੀਕ, ਕਾਂਗਰਸ 
ਖਡੂਰ ਸਾਹਿਬ : ਬੀਬੀ ਜਗੀਰ ਕੌਰ, ਅਕਾਲੀ ਦਲ ਖੰਡੂਰ ਸਾਹਿਬ : ਜਸਬੀਰ ਸਿੰਘ ਡਿੰਪਾ, ਕਾਂਗਰਸ 

ਇਹ ਮੌਜੂਦਾ ਐੱਮ. ਪੀ. ਲੜ ਰਹੇ ਚੋਣਾਂ 
ਲੁਧਿਆਣਾ : ਰਵਨੀਤ ਸਿੰਘ ਬਿੱਟੂ, ਕਾਂਗਰਸ 
ਪਟਿਆਲਾ : ਧਰਮਵੀਰ ਗਾਂਧੀ, ਡੈਮੋਕ੍ਰੇਟਿਕ ਅਲਾਇੰਸ 
ਅਨੰਦਪੁਰ ਸਾਹਿਬ : ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ 
ਸੰਗਰੂਰ : ਭਗਵੰਤ ਮਾਨ, ਆਮ ਆਦਮੀ ਪਾਰਟੀ 
ਫਰੀਦਕੋਟ : ਸਾਧੂ ਸਿੰਘ, ਆਮ ਆਦਮੀ ਪਾਰਟੀ 
ਫਿਰੋਜ਼ਪੁਰ : ਸ਼ੇਰ ਸਿੰਘ ਘੁਬਾਇਆ, ਕਾਂਗਰਸ 
ਗੁਰਦਾਸਪੁਰ : ਸੁਨੀਲ ਜਾਖੜ, ਕਾਂਗਰਸ 
ਜਲੰਧਰ : ਸੰਤੋਖ ਚੌਧਰੀ, ਕਾਂਗਰਸ 
ਅੰਮ੍ਰਿਤਸਰ : ਗੁਰਜੀਤ ਔਜਲਾ, ਕਾਂਗਰਸ

ਪਿਛਲੀ ਵਾਰ ਹਾਰ ਦੇ ਬਾਅਦ ਫਿਰ ਮੈਦਾਨ 'ਚ 
ਪਟਿਆਲਾ : ਪਰਨੀਤ ਕੌਰ, ਕਾਂਗਰਸ 
ਲੁਧਿਆਣਾ : ਸਿਮਰਜੀਤ ਬੈਂਸ ਡੈਮੋਕ੍ਰੇਟਿਕ ਅਲਾਇੰਸ 
ਜਸਰਾਜ ਸਿੰਘ ਪਿਛਲੀ ਵਾਰ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਹੁਣ ਸੰਗਰੂਰ ਤੋਂ ਡੈਮੋਕ੍ਰੇਟਿਕ ਅਲਾਇੰਸ ਦੀ ਟਿਕਟ |ਤੇ ਚੋਣ ਲੜ ਰਹੇ ਹਨ। 

ਇਹ ਮੌਜੂਦਾ ਐੱਮ. ਪੀ. ਨਹੀ ਲੜ ਰਹੇ ਹਨ ਚੋਣਾਂ
ਹਰਿੰਦਰ ਸਿੰਘ ਖਾਲਸਾ, ਫਤਿਹਗੜ੍ਹ ਸਾਹਿਬ ਵੱਲੋਂ ਜਿੱਤੇ ਸਨ ਪਰ ਬਾਅਦ 'ਚ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ। 
ਰਣਜੀਤ ਸਿੰਘ ਬ੍ਰਹਮਪੁਰਾ, ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਐੱਮ. ਪੀ. ਰਹੇ ਪਰ ਹੁਣ ਟਕਸਾਲੀ ਗਰੁੱਪ ਬਣਾ ਲਿਆ ਹੈ। 

ਵਿਧਾਨ ਸਭਾ ਚੋਣ ਹਾਰਨ ਵਾਲੇ ਇਹ ਲੀਡਰ ਵੀ ਮੰਗ ਰਹੇ ਹਨ ਟਿਕਟ 
ਕਾਂਗਰਸ : ਰਾਜਿੰਦਰ ਕੌਰ ਭੱਠਲ, ਮਲਕੀਤ ਦਾਖਾ - ਕਾਂਗਰਸ

ਅਨਿਲ ਜੋਸ਼ੀ, ਜੋਗਿੰਦਰ ਸਿੰਘ ਪੰਜਗਰਾਂਈ - ਅਕਾਲੀ-ਭਾਜਪਾ


Anuradha

Content Editor

Related News