123 ਦਿਨ ਬਾਅਦ ਵੀ ਸਿਮਰਜੀਤ ਸਿੰਘ ਬੈਂਸ ਫਰਾਰ, ਪੁਲਸ ਦੇ ਹੱਥ ਅਜੇ ਵੀ ਖ਼ਾਲੀ

Monday, Jun 27, 2022 - 01:58 PM (IST)

123 ਦਿਨ ਬਾਅਦ ਵੀ ਸਿਮਰਜੀਤ ਸਿੰਘ ਬੈਂਸ ਫਰਾਰ, ਪੁਲਸ ਦੇ ਹੱਥ ਅਜੇ ਵੀ ਖ਼ਾਲੀ

ਲੁਧਿਆਣਾ— ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 123 ਦਿਨ ਬਾਅਦ ਵੀ ਪੁਲਸ ਦੇ ਹੱਥ ਨਹੀਂ ਲੱਗ ਸਕੇ ਹਨ। ਉਨ੍ਹਾਂ ਦੀ ਦੋਵੇਂ ਜ਼ਮਾਨਤ ਪਟੀਸ਼ਨਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਜਸਟਿਸ ਲੀਜ਼ਾ ਗਿੱਲ ਨੇ ਦਲੀਲਾਂ ਸੁਣਨ ਤੋਂ ਬਾਅਦ ਬੈਂਸ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਫ਼ੈਸਲਾ ਸੁਣਾਇਆ। 123 ਦਿਨ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤੇ ਹੋ ਚੁੱਕੇ ਹਨ ਪਰ ਪੁਲਸ ਅਜੇ ਤੱਕ ਬੈਂਸ ਨੂੰ ਫੜ ਨਹੀਂ ਸਕੀ ਹੈ। ਮੈਜਿਸਟ੍ਰੇਟ ਹਰਸਿਮਰਨ ਜੀਤ ਕੌਰ ਨੇ 24 ਫਰਵਰੀ 2022 ਨੂੰ ਬੈਂਸ ਅਤੇ ਉਸ ਦੇ ਕੁਝ ਸਾਥੀਆਂ ਨੂੰ ਅਦਾਲਤ ’ਚ ਪੇਸ਼ ਨਾ ਹੋਣ ’ਤੇ ਭਗੌੜਾ ਕਰਾਰ ਦਿੱਤਾ ਸੀ। ਬੈਂਸ ਜਬਰ-ਜ਼ਿਨਾਹ ਮਾਮਲੇ ਅਤੇ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਮੁਲਜ਼ਮ ਹਨ। ਜ਼ਿਲ੍ਹਾ ਸੈਸ਼ਨ ਕੋਰਟ ’ਚ ਸੁਣਵਾਈ ਦੌਰਾਨ ਬੈਂਸ ਗੈਰ-ਹਾਜ਼ਰ ਰਹੇ ਸਨ। ਇਸ ਦੇ ਬਾਅਦ ਅਦਾਲਤ ਨੇ ਭਗੌੜਾ ਕਰਾਰ ਦੇਣ ਦਾ ਫ਼ੈਸਲਾ ਸੁਣਾਇਆ ਸੀ। ਬੈਂਸ ਦੀਆਂ ਦੋਵੇਂ ਜ਼ਮਾਨਤ ਪਟੀਸ਼ਨਾਂ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਸਨ। 

ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

ਪਟੀਸ਼ਨਾਂ ਹੋਣ ਤੋਂ ਬਾਅਦ ਹੁਣ ਕਦੇ ਵੀ ਪੁਲਸ ਬੈਂਸ ਦੀ ਗਿ੍ਰਫ਼ਤਾਰੀ ਕਰ ਸਕਦੀ ਹੈ। ਅਜਿਹੇ ’ਚ ਹੁਣ ਸਿਮਰਜੀਤ ਸਿੰਘ ਬੈਂਸ ’ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ, ਜੋ ਕਦੇ ਵੀ ਚੱਲ ਸਕਦੀ ਹੈ। 
ਇਸ ਤੋਂ ਪਹਿਲਾਂ ਬੈਂਸ ਨੇ ਜ਼ਿਲ੍ਹਾ ਕੋਰਟ ’ਚ ਦੋਵੇਂ ਮਾਮਲਿਆਂ ’ਚ ਅਗਾਊ ਜ਼ਮਾਨਤ ਦੀ ਪਟੀਸ਼ਨ ਲਗਾਈ ਸੀ, ਜਿਸ ਨੂੰ ਉਸ ਸਮੇਂ ਦੇ ਐਡੀਸ਼ਨਲ ਸੈਸ਼ਨ ਜੱਜ ਰਸ਼ਿਮ ਸ਼ਰਮਾ ਦੀ ਅਦਾਲਤ ਨੇ ਰੱਦ ਕਰ ਦਿੱਤਾ। ਭਗੌੜਾ ਐਲਾਨ ਹੋਣ ਤੋਂ ਬਾਅਦ ਸ਼ਹਿਰ ’ਚ ਸਿਮਰਜੀਤ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਦੇ ਵਾਂਟਿਡ ਪੋਸਟਰ ਲੱਗੇ। 

ਰਹਿੰਦੇ ਨੇ ਸੋਸ਼ਲ ਮੀਡੀਆ ’ਤੇ ਐਕਟਿਵ 
ਬੈਂਸ ਫਰਾਰ ਹਨ ਪਰ ਸੋਸ਼ਲ ਮੀਡੀਆ ’ਤੇ ਐਕਟਿਵ ਰਹਿੰਦੇ ਹਨ। ਬੈਂਸ ਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਵੀ ਕੁਝ ਦਿਨਾਂ ’ਚ ਸ਼ੁਰੂ ਹੋ ਕਰ ਦਿੱਤੀ ਜਾਵੇਗੀ। ਅਦਾਲਤ ਦੇ ਆਦੇਸ਼ਾਂ ’ਤੇ ਥਾਣਾ ਡਿਵੀਜ਼ਨ ਨੰਬਰ-6 ’ਚ ਪੀੜਤ ਮਹਿਲਾ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਪੁਲਸ ਨੂੰ ਵਿਧਾਇਕ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਸੀ। ਬੈਂਸ ਅਤੇ ਉਸ ਦੇ ਸਾਥੀਆਂ ’ਤੇ ਮਾਮਲੇ ਦਰਜ ਵੀ ਹੋ ਗਿਆ ਹੈ। ਜਬਰ-ਜ਼ਿਨਾਹ ਪੀੜਤਾ ਪਿਛਲੇ ਡੇਢ ਸਾਲ ਤੋਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੀ. ਪੀ. ਦਫ਼ਤਰ ਦੇ ਬਾਹਰ ਇਨਸਾਫ਼ ਲਈ ਬੈਠੀ ਹੋਈ ਹੈ। 

ਇਹ ਵੀ ਪੜ੍ਹੋ: ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ

ਪੁਲਸ ਦਾ ਖ਼ੁਫ਼ੀਆ ਤੰਤਰ ਹੋਇਆ ਫੇਲ੍ਹ 
ਵੱਡੇ-ਵੱਡੇ ਦੋਸ਼ੀਆਂ ਨੂੰ ਫੜਨ ਦੇ ਦਾਅਵੇ ਕਰਨ ਵਾਲੀ ਲੁਧਿਆਣਾ ਪੁਲਸ ਦਾ ਖ਼ੁਫ਼ੀਆ ਤੰਤਰ ਫੇਲ੍ਹ ਹੋ ਗਿਆ ਹੈ। ਇਸ ਤਰ੍ਹਾਂ ਬੈਂਸ ਦਾ ਸੋਸ਼ਲ ਮੀਡੀਆ ’ਤੇ ਐਕਟਿਵ ਹੋਣਾ ਅਤੇ ਪੁਲਸ ਦਾ ਅੱਖਾਂ ਬੰਦ ਕਰ ਲੈਣਾ ਕਿਤੇ ਨਾ ਕਿਤੇ ਕਾਰਵਾਈ ’ਚ ਢਿੱਲ ਨੂੰ ਜ਼ਾਹਰ ਕਰਦਾ ਹੈ। ਸੂਤਰ ਦੱਸਦੇ ਹਨ ਕਿ ਬੈਂਸ ਨੂੰ ਗਿ੍ਰਫ਼ਤਾਰ ਕਰਨ ਦਾ ਇਹ ਵੀ ਇਕ ਕਾਰਨ ਸਾਹਮਣੇ ਆ ਰਿਹਾ ਹੈ ਕਿ ਸ਼ਹਿਰ ਦਾ ਮਾਹੌਲ ਖ਼ਰਾਬ ਨਾ ਹੋ ਸਕੇ।
ਲੋਕ ਇਨਸਾਫ਼ ਪਾਰਟੀ ਸਿਮਰਜੀਤ ਸਿੰਘ ਬੈਂਸ ਦੇ ਮੋਢਿਆਂ ’ਤੇ ਖੜ੍ਹੀ ਹੈ। ਬੈਂਸ ਦੇ ਭਗੌੜਾ ਹੋਣ ਤੋਂ ਬਾਅਦ ਪਾਰਟੀ ਦੀ ਸ਼ਹਿਰ ’ਚ ਕੋਈ ਐਕਟੀਵਿਟੀ ਨਜ਼ਰ ਨਹੀਂ ਆ ਰਹੀ। ਨਿਗਮ ਚੋਣਾਂ ’ਚ ਪਾਰਟੀ ਨੂੰ ਘਾਟਾ ਹੋਣਾ ਤੈਅ ਹੈ। 

ਇਹ ਵੀ ਪੜ੍ਹੋ: ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ ਸਿਮਰਨਜੀਤ ਮਾਨ, ਜਾਣੋ ਕੀ ਰਹੇ ਜਿੱਤ ਦੇ ਵੱਡੇ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News