ਲੋਹੜੀ ਵਾਲੀ ਰਾਤ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 28 ਸਾਲਾ ਮੁੰਡੇ ਦਾ ਕਿਰਚਾਂ ਮਾਰ-ਮਾਰ ਕਤਲ
Tuesday, Jan 14, 2025 - 05:16 PM (IST)
ਨਾਭਾ (ਖੁਰਾਣਾ) : ਬੀਤੀ ਲੋਹੜੀ ਵਾਲੀ ਰਾਤ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ 28 ਸਾਲਾ ਪੁੱਤਰ ਜਗਮੇਲ ਸਿੰਘ ਵਾਸੀ ਅਰਜਨ ਕਲੋਨੀ ਦੇ ਨੌਜਵਾਨ ਉੱਪਰ ਨਾਭਾ ਦੇ ਬੌੜਾ ਗੇਟ ਚੌਂਕ ਵਿਖੇ ਕਿਰਚਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਹੈ। ਇਸ ਮੌਕੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੇ ਮੇਰੇ ਪੁੱਤਰ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਹੈ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਚਾਈਨਾ ਡੋਰ 'ਚ ਕਰੰਟ ਆਉਣ ਕਾਰਣ ਇਕਲੌਤੇ ਪੁੱਤ ਦੀ ਮੌਤ, ਮਰੇ ਮੁੰਡੇ ਦਾ ਮੂੰਹ ਚੁੰਮਦੇ ਰਹੇ ਮਾਪੇ
ਇਸ ਮੌਕੇ ਨਾਭਾ ਦੀ ਡੀ. ਐੱਸ. ਪੀ ਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਉੱਪਰ ਕੱਲ ਰਾਤ ਕਰੀਬ 9 ਵਜੇ ਕਿਰਚਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਉਸ ਨੂੰ ਪਟਿਆਲਾ ਵਿਖੇ ਵੀ ਲਿਜਾਇਆ ਗਿਆ ਪਰ ਉਸ ਨੇ ਅੱਜ ਤੜਕਸਾਰ ਦਮ ਤੋੜ ਦਿੱਤਾ। ਅਸੀਂ ਇਸ ਸਬੰਧੀ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਮੁਲਜ਼ਮ ਹਿਰਾਸਤ ਤੋਂ ਬਾਹਰ ਹੈ, ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਵਿਚ ਕਤਲ ਦਾ ਕਾਰਨ ਮਾਮੂਲੀ ਬਹਿਸਬਾਜ਼ੀ ਸਾਹਮਣੇ ਆਈ ਹੈ, ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e