ਦੇਖੋ ਕਿਸ ਅੰਦਾਜ਼ ਨਾਲ ਮੰਦਬੁੱਧੀ ਬੱਚਿਆਂ ਨੇ ਮਨਾਈ ਲੋਹੜੀ

01/13/2020 5:05:45 PM

ਮੋਗਾ (ਵਿਪਨ): ਲੋਹੜੀ ਇੱਕ ਅਜਿਹਾ ਤਿਉਹਾਰ ਜਿਸਨੂੰ ਹਰ ਕੋਈ ਬੜੀ ਧੂਮਧਾਮ ਨਾਲ ਮਨਾਉਂਦਾ ਹੈ,ਪਰ ਕਿਸੀ ਨੇ ਕਦੀ ਸੋਚਿਆ ਹੈ ਕਿ ਸਾਡੇ ਸਮਾਜ ਦਾ ਹਿੱਸਾ ਇਹ ਮੰਦਬੁੱਧੀ ਬੱਚੇ 'ਚ ਵੀ ਇਸ ਤਿਉਹਾਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ  ਹੁੰਦੇ ਹਨ। ਕੁਝ ਅਜਿਹਾ ਹੀ ਨਜ਼ਾਰਾ ਮੋਗਾ ਦੇ ਗੋਧੇ ਵਾਲਾ ਪ੍ਰਾਇਮਰੀ ਸਕੂਲ 'ਚ ਦੇਖਣ ਨੂੰ ਮਿਲਿਆ, ਜਿਥੇ ਐੱਮ.ਐਲ.ਏ ਹਰਜੋਤ ਕਮਲ ਨੇ ਇਨ੍ਹਾਂ ਸਪੈਸ਼ਲ ਬੱਚਿਆਂ ਨਾਲ ਲੋਹੜੀ ਮਨਾਈ। ਇਸ ਤਿਉਹਾਰ ਨੂੰ ਮਨਾਉਂਦੀਆਂ ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ। ਹਰਜੋਤ ਕਮਲ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ 11 ਧੀਆਂ ਦਾ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾ ਖੋਲ੍ਹ ਕੇ ਦਿੱਤਾ।

ਦੱਸਣਯੋਗ ਹੈ ਕਿ  ਲੋਹੜੀ ਉੱਤਰ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੇਣ ਦਾ ਸੁਨੇਹਾ ਦਿੰਦਿਆਂ ਲੋਕ ਅੱਜਕੱਲ੍ਹ ਧੀਆਂ ਦੀ ਲੋਹੜੀ ਮਨਾਉਣ ਲੱਗ ਪਏ ਹਨ ਪਰ ਸਾਡੇ ਸਮਾਜ ਦੇ ਸਪੈਸ਼ਲ ਬੱਚਿਆਂ ਨਾਲ 'ਮਾਈ ਵੈਲਫੇਸ਼ਰ ਸੁਸਾਇਟੀ' ਵੱਲੋ ਮਨਾਇਆ ਗਿਆ ਇਹ ਤਿਉਹਾਰ ਸ਼ਲਾਘਾਯੋਗ ਹੈ।


Shyna

Content Editor

Related News