ਲਾਕਡਾਊਨ ਕਾਰਨ ਇਕ ਮਹੀਨੇ ਤੋਂ ਗੁਜਰਾਤ ''ਚ ਫਸੇ 14 ਪੰਜਾਬੀਆਂ ਨੇ ਪੰਜਾਬ ਸਰਕਾਰ ਤੋਂ ਮੰਗੀ ਮਦਦ
Sunday, Apr 26, 2020 - 06:13 PM (IST)
ਗੁਰੂ ਕਾ ਬਾਗ (ਭੱਟੀ): ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਗੁਜਰਾਤ ਦੇ ਮਹਿਸਾਣਾ ਜ਼ਿਲੇ 'ਚ ਫਸੇ ਹਨ ਅੰਮ੍ਰਿਤਸਰ ਅਤੇ ਲੁਧਿਆਣਾ ਨਾਲ ਸਬੰਧਤ ਪੰਜਾਬੀ ।ਇਸ ਸਭ ਉੱਥੇ ਕੋਲਡ ਸਟੋਰ 'ਚ ਮਜ਼ਦੂਰੀ ਕਰਨ ਲਈ ਮਾਰਚ ਮਹੀਨੇ ਦੀ 1 ਤਰੀਕ ਨੂੰ ਗਏ ਸਨ ਪਰ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਲਾਕਡਾਊਨ ਹੋ ਗਿਆ ਸੀ ਜਿਸ ਦੀ ਵਜ੍ਹਾ ਨਾਲ ਇਹ ਪੰਜਾਬ ਪਰਤ ਨਹੀਂ ਸਕੇ ।ਅੱਜ ਕੇਵਲ ਮਸੀਹ ਗ੍ਰੰਥਗੜ੍ਹ ਅਜਨਾਲਾ ਜੋ ਕਿ ਇਸ ਗਰੁੱਪ 'ਚ ਹੈ ਨੇ ਯੂਨਾਈਟਿਡ ਕ੍ਰਿਸ਼ਚਨ ਦਲਿਤ ਫਰੰਟ ਪੰਜਾਬ ਦੇ ਪ੍ਰਧਾਨ ਸ੍ਰੀ ਵਲੈਤ ਮਸੀਹ ਬੰਟੀ ਨਾਲ ਫੋਨ ਤੇ ਗੱਲਬਾਤ ਕਰਕੇ ਆਪਣੀ ਸਾਰੀ ਵਿੱਥਿਆ ਦੱਸੀ ਅਤੇ ਉਨ੍ਹਾਂ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਪੰਜਾਬ ਦੇ 'ਚ ਵਾਪਸ ਲਿਆਂਦਾ ਜਾਵੇ ।
ਇਹ ਵੀ ਪੜ੍ਹੋ: ਕੁਝ ਦਿਨ ਪਹਿਲਾਂ ਮਿਲੀ ਖੁਸ਼ੀ ਮਾਤਮ 'ਚ ਬਦਲੀ, ਨਵ-ਜੰਮੇ ਬੱਚੇ ਦੀ ਹੋਈ ਮੌਤ
ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬੰਟੀ ਨੇ ਕਿਹਾ ਕਿ ਜਿਸ ਤਰ੍ਹਾਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਆਪਣੇ-ਆਪਣੇ ਲੋਕਾਂ ਨੂੰ ਲੈ ਕੇ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਗੁਜਰਾਤ 'ਚ ਫਸੇ ਇਨ੍ਹਾਂ ਪੰਜਾਬੀਆਂ ਨੂੰ ਵੀ ਪੰਜਾਬ 'ਚ ਲਿਆਉਣ ਦਾ ਪ੍ਰਬੰਧ ਕਰੇ ।ਇਹ ਸਭ ਲੋਕ ਮਹਿਸਾਣਾ ਜ਼ਿਲੇ ਦੇ ਗੌਤਮ ਨਗਰ ਦੇ 'ਚ ਫਸੇ ਹੋਏ ਹਨ।