ਚੰਡੀਗੜ੍ਹ ’ਚ ਲਾਕਡਾਊਨ, ਵੀਕੈਂਡ ’ਤੇ ਵੀ ਬੰਦ ਰਹੇਗਾ ਸ਼ਹਿਰ

Wednesday, Apr 21, 2021 - 01:25 AM (IST)

ਚੰਡੀਗੜ੍ਹ ’ਚ ਲਾਕਡਾਊਨ, ਵੀਕੈਂਡ ’ਤੇ ਵੀ ਬੰਦ ਰਹੇਗਾ ਸ਼ਹਿਰ

ਚੰਡੀਗੜ੍ਹ (ਰਾਜਿੰਦਰ ਸ਼ਰਮਾ)–ਯੂ. ਟੀ. ਪ੍ਰਸ਼ਾਸਨ ਨੇ ਬੁੱਧਵਾਰ ਨੂੰ ਚੰਡੀਗੜ੍ਹ ’ਚ ਪੂਰਨ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ, ਜੋ ਮੰਗਲਵਾਰ ਰਾਤ 10 ਵਜੇ ਤੋਂ ਸ਼ੁਰੂ ਹੋ ਕੇ ਵੀਰਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।ਇਸ ਦੌਰਾਨ ਗੈਰ-ਜ਼ਰੂਰੀ ਟ੍ਰੈਫਿਕ ’ਤੇ ਰੋਕ ਰਹੇਗੀ। ਨਾਲ ਹੀ ਇਸ ਵੀਕੈਂਡ ਲਾਕਡਾਊਨ ਵੀ ਜਾਰੀ ਰਹੇਗਾ।

ਇਹ ਵੀ ਪੜ੍ਹੋ : ਸਕੂਲ ਫ਼ੀਸ ਮਾਮਲੇ ’ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਸਕੂਲਾਂ ਨੂੰ ਦਿੱਤੀ ਚਿਤਾਵਨੀ
23 ਅਪ੍ਰੈਲ ਸ਼ੁੱਕਰਵਾਰ ਰਾਤ 8 ਵਜੇ ਤੋਂ ਲੈ ਕੇ 26 ਅਪ੍ਰੈਲ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ’ਚ 7 ਦਿਨ ਦਾ ਲਾਕਡਾਊਨ ਲਗਾਉਣ ’ਤੇ ਵੀ ਵਿਚਾਰ ਕੀਤਾ ਜਾਵੇਗਾ ਅਤੇ ਕੋਰੋਨਾ ਦੇ ਮਾਮਲਿਆਂ ਦੀ ਸਥਿਤੀ ਨੂੰ ਦੇਖਦੇ ਹੋਏ ਇਸ ’ਤੇ ਫੈਸਲਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਬਿਨਾ ਲਾਕਡਾਊਨ ਵਾਲੇ ਦਿਨ ਨਾਈਟ ਕਰਫਿਊ ਨੂੰ ਵੀ ਵਧਾ ਦਿੱਤਾ ਗਿਆ ਹੈ ਜੋ ਹੁਣ ਰਾਤ 10 ਵਜੇ ਦੀ ਜਗ੍ਹਾ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਵਾਰ ਰੂਮ ਮੀਟਿੰਗ ’ਚ ਇਸ ’ਤੇ ਫੈਸਲਾ ਕੀਤਾ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


author

Sunny Mehra

Content Editor

Related News