ਲਾਕਡਾਊਨ ਦਰਮਿਆਨ ਫਿਲੌਰ ’ਚ ਨੌਜਵਾਨਾਂ ਦੀ ਪਾਰਟੀ ’ਚ ਖੜਕੀਆਂ ਗਲਾਸੀਆਂ, ਨਸ਼ੇ ’ਚ ਦਾਗੇ ਫਾਇਰ
Monday, May 10, 2021 - 12:25 PM (IST)
ਫਿਲੌਰ (ਭਾਖੜੀ) : ਪੁਲਸ ਤੋਂ ਲੁਕ ਕੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਵੱਡੀ ਗਿਣਤੀ ਵਿਚ ਕੁਝ ਨੌਜਵਾਨਾਂ ਨੇ ਕਾਰ ਗੈਰਾਜ ਵਿਚ ਮੌਜ-ਮਸਤੀ ਲਈ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ ਸ਼ਰਾਬ ਚੱਲੀ, ਮੁਰਗੇ ਖਾਧੇ ਅਤੇ ਬਾਅਦ ਵਿਚ ਫਾਇਰਿੰਗ ਕਰਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਗਈ। ਪੁਲਸ ਨੇ ਪਾਰਟੀ ’ਚ ਸ਼ਾਮਲ ਨੌਜਵਾਨਾਂ ਦਾ ਪਤਾ ਕਰਕੇ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਮੰਨੂੰ ਦਾ ਵੱਡਾ ਕਾਰਾ, ਪੁਲਸ ਨੇ ਇੰਝ ਖੋਲ੍ਹਿਆ ਰਾਜ਼
ਜਾਣਕਾਰੀ ਅਨੁਸਾਰ ਸ਼ਹਿਰ ਦੇ ਗੜ੍ਹਾ ਰੋਡ ’ਤੇ ਬਣੇ ਆਰ. ਕੇ. ਕਾਰ ਗੈਰਾਜ ’ਚ ਮੌਜ-ਮਸਤੀ ਕਰਨ ਲਈ ਸ਼ਰਾਬ ਪਾਰਟੀ ਦਾ ਆਯੋਜਨ ਰੱਖਿਆ ਗਿਆ ਸੀ। ਜਿਸ ਵਿਚ 30-40 ਨੌਜਵਾਨ ਇਕੱਠੇ ਹੋਏ। ਇਸ ਦੌਰਾਨ ਪਾਰਟੀ ਦਾ ਦੌਰ ਸ਼ੁਰੂ ਹੋਇਆ। ਵੀਡੀਓ ’ਚ ਹੱਥਾਂ ’ਚ ਰਿਵਾਲਵਰ, ਪਿਸਟਲ ਫੜੇ ਘੁੰਮ ਰਹੇ ਹਨ, ਉਥੇ ਹੀ ਕੁਝ ਨੌਜਵਾਨ ਹੁੱਕਾ ਪੀਂਦੇ ਵੀ ਦਿਖਾਈ ਦੇ ਰਹੇ ਹਨ। ਜਿਉਂ ਹੀ ਸ਼ਰਾਬ ਸਿਰ ਚੜ੍ਹ ਕੇ ਨੌਜਵਾਨਾਂ ਦੇ ਬੋਲਣੀ ਸ਼ੁਰੂ ਹੋਈ ਤਾਂ ਇਕ ਨੌਜਵਾਨ ਨੇ ਪਿਸਟਲ ਕੱਢ ਕੇ ਇਕ ਤੋਂ ਬਾਅਦ ਇਕ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਆਵਾਜ਼ ਸੁਣ ਕੇ ਮੁਹੱਲਾ ਵਾਸੀ ਘਬਰਾ ਗਏ। ਦੇਰ ਰਾਤ ਪ੍ਰੋਗਰਾਮ ਦੀ ਸਮਾਪਤੀ ਹੋਈ ਤਾਂ ਜੋ ਵੀਡੀਓ ਨੌਜਵਾਨ ਨੇ ਬਣਾਈ ਸੀ, ਉਸ ਨੂੰ ਸੋਸ਼ਲ ਮੀਡੀਆ ’ਤੇ ਗਰੁੱਪਾਂ ਵਿਚ ਸ਼ੇਅਰ ਕਰ ਦਿੱਤਾ।
ਇਹ ਵੀ ਪੜ੍ਹੋ : ਗੋਲ਼ੀਕਾਂਡ ਮਾਮਲੇ ’ਚ ਗਠਿਤ ਨਵੀਂ ‘ਸਿੱਟ’’ਤੇ ਉਠ ਰਹੇ ਸਵਾਲਾਂ ਦਾ ਪੰਜਾਬ ਸਰਕਾਰ ਵਲੋਂ ਸਪੱਸ਼ਟੀਕਰਨ
ਜਿਵੇਂ ਹੀ ਦਿਨ ਚੜ੍ਹਿਆ ਤਾਂ ਇਕ ਮੁਖ਼ਬਰ ਨੇ ਪੂਰਾ ਮਾਮਲਾ ਪੁਲਸ ਦੇ ਧਿਆਨ ’ਚ ਲਿਆਂਦਾ ਅਤੇ ਵੀਡੀਓ ਦਿਖਾਉਂਦੇ ਹੋਏ ਉਨ੍ਹਾਂ ’ਚ ਮੌਜੂਦ ਕੁਝ ਨੌਜਵਾਨਾਂ ਦੀ ਪਛਾਣ ਵੀ ਦੱਸੀ। ਜਿਸ ਤੋਂ ਬਾਅਦ ਪੁਲਸ ਨੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ’ਚ ਪਤਾ ਲੱਗਾ ਕਿ ਗੜ੍ਹਾ ਰੋਡ ’ਤੇ ਬਣੇ ਆਰ. ਕੇ. ਗੈਰਾਜ ’ਚ ਗੁਰਪ੍ਰੀਤ ਗੋਪੀ ਵਾਸੀ ਗੰਨਾ ਪਿੰਡ ਦੀ ਪਾਰਟੀ ਸੀ। ਜਿਸ ’ਤੇ ਪੁਲਸ ਨੇ ਨਵਦੀਪ ਸਿੰਘ ਸੰਧੂ, ਸੁੱਖਾ, ਗੁਰਪ੍ਰੀਤ ਗੋਪੀ, ਲੱਕੀ (ਜੋ ਪਾਰਟੀ ’ਚ ਗੋਲੀਆਂ ਚਲਾ ਰਿਹਾ ਹੈ) ਅਤੇ ਆਰ. ਕੇ. ਸਾਰੇ ਵਾਸੀ ਗੰਨਾ ਪਿੰਡ, ਗੋਲਾ ਵਾਸੀ ਗੜ੍ਹਾ, ਵਿਜੇ ਵਾਸੀ ਗੜ੍ਹਾ, ਜਿੰਦੀ ਵਾਸੀ ਕੁਤਬੇਵਾਲ ਆਦਿ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ : ਮਾਂ ਦਿਵਸ ’ਤੇ ਮਾਂ ਨੇ ਸ਼ਹੀਦ ਪੁੱਤ ਦੀ ਅਰਥੀ ਨੂੰ ਦਿੱਤਾ ਮੋਢਾ, ਭੈਣਾਂ ਨੇ ਸਿਹਰਾ ਸਜਾ ਕੀਤਾ ਵਿਦਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?