ਲਾਕਡਾਊਨ : ਪੁਲਸ ਦੇ ਕੰਟਰੋਲ ਤੋਂ ਬਾਹਰ ਹੋਇਆ ਕਰਫਿਊ

Wednesday, Apr 01, 2020 - 12:23 AM (IST)

ਲਾਕਡਾਊਨ : ਪੁਲਸ ਦੇ ਕੰਟਰੋਲ ਤੋਂ ਬਾਹਰ ਹੋਇਆ ਕਰਫਿਊ

ਅੰਮ੍ਰਿਤਸਰ, (ਨੀਰਜ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਲਾਕਡਾਊਨ ਦੇ ਹੁਕਮ ਜਨਤਾ ਨੂੰ ਰਾਸ ਨਹੀਂ ਆ ਰਹੇ ਹਨ। ਜ਼ਿਆਦਾਤਰ ਲੋਕ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੇ ਹਨ। ਆਲਮ ਇਹ ਹੈ ਕਿ ਹੌਲੀ-ਹੌਲੀ ਕਰਫਿਊ ਤੋਂ ਪੁਲਸ ਦਾ ਕੰਟਰੋਲ ਖਤਮ ਹੁੰਦਾ ਜਾ ਰਿਹਾ ਹੈ। ਲੋਕ ਬਿਨਾਂ ਕਾਰਣ ਆਪਣੀ ਗਲੀ ਅਤੇ ਮੁਹੱਲਿਆਂ ’ਚ ਘੁੰਮਦੇ ਨਜ਼ਰ ਆ ਰਹੇ ਹਨ। ਉਂਝ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਪਰਮਿਟ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਫ੍ਰੀ ’ਚ ਘਰ-ਘਰ ਜਾ ਕੇ ਰਾਸ਼ਨ ਦੀ ਸਪਲਾਈ ਕਰ ਰਹੀਆਂ ਹਨ ਤਾਂ ਅਜਿਹੇ ’ਚ ਲੋਕਾਂ ਦਾ ਫਾਲਤੂ ਵਿਚ ਸਡ਼ਕਾਂ ’ਤੇ ਨਿਕਲਣਾ ਜਾਇਜ਼ ਨਹੀਂ ਹੈ।

ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਕਿਲਾ ਗੋਬਿੰਦਗਡ਼੍ਹ ’ਚ ਕੈਦ ਰੱਖਿਆ ਜਾਵੇ

ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਜੋ ਲੋਕ ਕਾਲਾਬਾਜ਼ਾਰੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ, ਅਜਿਹੇ ਲੋਕਾਂ ਨੂੰ ਕਿਲਾ ਗੋਬਿੰਦਗਡ਼੍ਹ, ਜੋ ਇਸ ਸਮੇਂ ਪੂਰੀ ਤਰ੍ਹਾਂ ਖਾਲੀ ਹੈ, ’ਚ ਰੱਖਿਆ ਜਾਵੇ। ਸੰਕਟ ਦੀ ਇਸ ਘਡ਼ੀ ’ਚ ਜਨਤਾ ਨੂੰ ਲੁੱਟਣ ਵਾਲਿਆਂ ਦੀ ਜੰਮ ਕੇ ਪੁਲਸੀਆ ਖਾਤਰਦਾਰੀ ਵੀ ਹੋਣੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਣਾ ਚਾਹੀਦਾ ਹੈ।

ਸਬਜ਼ੀਆਂ ਅਤੇ ਰਾਸ਼ਨ ਦੀ ਬਲੈਕ ਦਾ ਸਿਲਸਿਲਾ ਜਾਰੀ

ਪ੍ਰਸ਼ਾਸਨ ਵੱਲੋਂ ਸਬਜ਼ੀਆਂ ਅਤੇ ਰਾਸ਼ਨ ਦੇ ਮੁੱਲ ਤੈਅ ਕੀਤੇ ਜਾਣ ਦੇ ਬਾਵਜੂਦ ਬਲੈਕ ਦਾ ਸਿਲਸਿਲਾ ਜਾਰੀ ਹੈ। ਮੰਡੀ ਬੋਰਡ ਵੱਲੋਂ ਤੈਅ ਕੀਤੇ ਗਏ ਰੇਟਾਂ ਤੋਂ ਸਬਜ਼ੀ ਵਿਕਰੇਤਾ ਜ਼ਿਆਦਾ ਵਸੂਲੀ ਕਰ ਰਹੇ ਹਨ ਅਤੇ ਮਨਮਾਨੇ ਢੰਗ ਨਾਲ ਸਬਜ਼ੀਆਂ ਦੀ ਕੀਮਤ ਵਸੂਲ ਰਹੇ ਹਨ। ਇਹੀ ਹਾਲ ਰਾਸ਼ਨ ਦਾ ਵੀ ਹੈ।

ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ੀ ਮੁਸਾਫਰਾਂ ਲਈ ਸਵੈ ਐਲਾਨ ਫ਼ਾਰਮ ਜਾਰੀ

ਸੁਰੱਖਿਆ ਦੇ ਮੱਦੇਨਜ਼ਰ ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ੀ ਮੁਸਾਫਰਾਂ ਲਈ ਸਵੈ ਐਲਾਨ ਫ਼ਾਰਮ ਜਾਰੀ ਕੀਤਾ ਗਿਆ ਹੈ। ਜੋ ਲੋਕ 30 ਜਨਵਰੀ 2020 ਦੇ ਬਾਅਦ ਪੰਜਾਬ ’ਚ ਆਏ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਪ੍ਰਸ਼ਾਸਨ ਨਾਲ ਸੰਪਰਕ ਨਹੀਂ ਕੀਤਾ ਹੈ, ਉਨ੍ਹਾਂ ਲਈ ਇਹ ਫ਼ਾਰਮ ਭਰਨਾ ਜ਼ਰੂਰੀ ਹੈ। ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਫ਼ਾਰਮ ’ਚ ਭਾਰਤ ਆਉਣ ਦੀ ਤਾਰੀਖ, ਕਿਹਡ਼ੇ ਏਅਰਪੋਰਟ ਤੋਂ ਆਏ, ਕਿਹਡ਼ੇ ਸਥਾਨਾਂ ’ਤੇ ਘੁੰਮਣ ਗਏ, ਪਾਸਪੋਰਟ ਨੰਬਰ, ਮੋਬਾਇਲ ਨੰਬਰ ਆਦਿ ਲਿਖਿਆ ਜਾਣਾ ਜ਼ਰੂਰੀ ਹੈ।

ਸਪਰੇਅ ਕਰਨ ਲਈ ਮੰਗਵਾਈ ਵੱਡੀ ਮਸ਼ੀਨ

ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ਨੂੰ ਸੈਨੇਟਾਈਜ਼ ਕਰਨ ਲਈ ਇਕ ਨਵੀਂ ਮਸ਼ੀਨ ਖਰੀਦੀ ਗਈ ਹੈ ਜੋ ਘੱਟ ਸਮੇਂ ’ਚ ਜ਼ਿਆਦਾ ਸਥਾਨਾਂ ’ਤੇ ਸਪਰੇਅ ਕਰ ਸਕਦੀ ਹੈ।

ਬੀ. ਐੱਸ. ਐੱਫ. ਨੇ ਵੀ ਵੰਡਿਆ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ

ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਫ੍ਰੀ ਰਾਸ਼ਨ ਵੰਡਣ ਦੇ ਕੰਮ ’ਚ ਬੀ. ਐੱਸ. ਐੱਫ. ਵੀ ਉੱਤਰ ਆਈ ਹੈ। ਬੀ. ਐੱਸ. ਐੱਫ. ਦੇ ਡੀ. ਆਈ. ਜੀ. ਭੁਪਿੰਦਰ ਸਿੰਘ ਦੀ ਨਿਗਰਾਨੀ ’ਚ ਨੌਜਵਾਨਾਂ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਰਾਸ਼ਨ ਬੀ. ਐੱਸ. ਐੱਫ. ਜਵਾਨਾਂ ਵਲੋਂ ਇਕੱਠਾ ਕੀਤਾ ਗਿਆ ਸੀ।


author

Bharat Thapa

Content Editor

Related News