ਬੈਂਕ ਖੁੱਲਣ ਨਾਲ ਲੋਕਾਂ ਨੂੰ ਮਿਲੀ ਰਾਹਤ, ਪੈਨਸ਼ਨ ਲੈਣ ਵਾਲਿਆਂ ਦੀ ਲੱਗੀ ਭੀੜ

03/30/2020 12:21:01 PM

 ਫਿਰੋਜ਼ਪੁਰ (ਹਰਚਰਨ, ਬਿੱਟੂ) - ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਭਾਰਤ ਨੂੰ 21 ਦਿਨ ਲਈ ਲਾਕਡਾਊਲ ਕੀਤਾ ਗਿਆ ਸੀ। ਲਾਕ ਡਾਊਨ ਦੇ ਸਮੇਂ ਦੁਕਾਨਾਂ ਅਤੇ ਬੈਂਕ ਆਦਿ ਬੰਦ ਹੋ ਜਾਣ ਕਰਕੇ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਦੇਖਣ ਦੇ ਹੋਏ ਸਰਕਾਰ ਨੇ ਲੋੜਵੰਦ ਵਸਤੂਆਂ ਦੀਆਂ ਦੁਕਾਨਾਂ ਵਾਲੇ ਸਾਰੇ ਦੁਕਾਨਦਾਰਾਂ ਨੂੰ ਹੋਮ ਡਲੀਵਰੀ ਦੇਣ ਲਈ ਪਾਸ ਜਾਰੀ ਕਰ ਦਿੱਤੇ ਗਏ ਸਨ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ। ਸਰਕਾਰ ਦੇ ਹੁਕਮਾਂ ’ਤੇ ਅੱਜ ਬੈਂਕ ਖੁੱਲ ਜਾਣ ’ਤੇ ਪਿੰਲਡ ਝੋਕ ਹਰੀ ਹਰ ਵਿਖੇ ਬੈਂਕਾਂ ਦੇ ਬਾਹਰ ਪੈਨਸ਼ਨ ਧਾਰਕਾ ਅਤੇ ਹੋਰ ਲੋਕਾਂ ਵਲੋਂ ਪੈਸੇ ਦਾ ਲੈਣ-ਦੇਣ ਲਈ ਭਾਰੀ ਭੀੜ ਵੇਖਣ ਨੂੰ ਮਿਲੀ। ਇਸ ਦੌਰਾਨ ਲੋਕ ਇਕ ਦੂਜੇ ਤੋਂ ਦੂਰੀ ਬਣਾ ਕੇ ਖੜ੍ਹਣ ਦੀ ਥਾਂ ਇਕ ਦੂਜੇ ਤੋਂ ਖਹਿੰਦੇ ਹੋਏ ਨਜ਼ਰ ਆਏ। 

ਲਾਕਡਾਊਨ ਦੌਰਾਨ ਖੁੱਲ੍ਹੇ ਬੈਂਕ ਦੇ ਮੈਨੇਜਰ ਗੁਰਦੀਪ ਸਿੰਘ ਨੇ ਬੈਂਕ ’ਚ ਆਏ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਇਕ ਦੂਜੇ ਤੋਂ ਦੂਰ ਰਹਿਣ। ਬੇਨਤੀ ਕਰਨ ਦੇ ਬਾਵਜੂਦ ਇਸ ਮੌਕੇ ਲੋਕ ਆਪਣੀ ਜਿੱਦ ’ਤੇ ਅੜੇ ਹੋਏ ਦਿਖਾਈ ਦਿੱਤੇ। ਇਸ ਸਬੰਧੀ ਜਦੋਂ ਬੈਂਕ ਮੈਨੇਜ਼ਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜ਼ਿਆਦਤਰ ਲੋਕ ਪੈਨਸ਼ਨ ਲੈਣ ਵਾਲੇ ਹਨ।


rajwinder kaur

Content Editor

Related News