‘ਸੰਚਾਰ ਹੁਨਰ’ ਵਿਸ਼ੇ ’ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ
Saturday, Mar 03, 2018 - 05:28 PM (IST)

ਬੁਢਲਾਡਾ (ਬਾਂਸਲ)-ਸਥਾਨਕ ਗੁਰੂ ਨਾਨਕ ਕਾਲਜ ਵਿਖੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰ ਸਾਇੰਸ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ‘ਸੰਚਾਰ ਹੁਨਰ’ ਵਿਸ਼ੇ ’ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ’ਚ ਪੋਸਟ ਗ੍ਰੈਜੂਏਟ ਅੰਗ੍ਰੇਜ਼ੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮੋਹਿੰਦਰ ਕੁਮਾਰ ਨੇ ਵਿਸ਼ੇਸ਼ ਲੈਕਚਰ ਲਏ। ਵਰਕਸ਼ਾਪ ਦੇ ਪਹਿਲੇ ਦਿਨ ਡਾ. ਮੋਹਿੰਦਰ ਨੇ ਅੰਗ੍ਰੇਜ਼ੀ ’ਚ ਸ਼ੁੱਧ ਉਚਾਰਨ ’ਤੇ ਜ਼ੋਰ ਦਿੱਤਾ ਅਤੇ ਸੰਚਾਰ ਹੁਨਰ ਦੇ ਸਾਰੇ ਪੱਖਾਂ ਤੋਂ ਜਾਣੂ ਕਰਵਾਇਆ। ਦੂਜੇ ਦਿਨ ਅੰਗ੍ਰੇਜ਼ੀ ਦੇ ਸ਼ਬਦਾਂ ਦੀ ਰਚਨਾ ਅਤੇ ਬੋਲਣ ਦੇ ਲਹਿਜੇ ਤੇ ਜ਼ੋਰ ਦਿੱਤਾ ਗਿਆ। ਤੀਜੇ ਦਿਨ ਅੰਗ੍ਰੇਜੀ ਭਾਸ਼ਾ ਦੇ ਵਿਆਕਰਣ ਬਾਰੇ ਦਸਿੱਆ ਗਿਆ ਅਤੇ ਇੰਨਟਰਵੀਊ ਸਮੇਂ ਜਾਣ-ਪਹਿਚਾਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀਆਂ ਸੂਖਮ ਗੱਲਾਂ ਬਾਰੇ ਜਾਣੂ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕੰਪਿਊਟਰ ਵਿਭਾਗ ਦੀ ਪਹਿਲ ਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਅੰਗ੍ਰੇਜ਼ੀ ਭਾਸ਼ਾ ਉਪਰ ਪਕੜ ਮਜਬੂਤ ਕਰਨ ਦੀ ਬਹੁਤ ਜਿਆਦਾ ਲੋੜ ਹੈ ਪਰੰਤੂ ਇਸ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਨਾਲ ਜੁੜਨਾ ਅਤੇ ਉਸ ਦਾ ਸਤਿਕਾਰ ਵੀ ਬਹੁਤ ਜਰੂਰੀ ਹੈ। ਅੰਤ ’ਚ ਉਨ੍ਹਾਂ ਕੰਪਿਊਟਰ ਵਿਭਾਗ ਨੂੰ ਇਸ ਤਰ੍ਹਾਂ ਦੀਆਂ ਸੋਚ ਪ੍ਰੇਰਕ ਵਰਕਸ਼ਾਪ ਕਰਵਾਉਣ ਲਈ ਹੋਰ ਉਤਸ਼ਾਹਿਤ ਕੀਤਾ। ਇਸ ਵਰਕਸ਼ਾਪ ਮੌਕੇ ਵਿਭਾਗ ਦੇ ਸਹਾਇਕ ਪ੍ਰੋ. ਨਰਿੰਦਰ ਸਿੰਘ, ਲਾਲ ਸਿੰਘ, ਗੀਤੂ, ਗਗਨਦੀਪ ਕੌਰ, ਪਰਮੀਤ ਕੌਰ, ਹਰਪਿੰਦਰ ਕੌਰ, ਅਨੂਪ ਸਿੰਘ ਖਾਲਸਾ, ਅਮਨਪ੍ਰੀਤ ਸਿੰਘ ਆਦਿ ਹਾਜ਼ਿਰ ਸਨ।