ਕਰਜ਼ੇ ਦੀ ਪੰਡ ਦੇ ਭਾਰ ਥੱਲੇ ਆਏ ਅੰਨਦਾਤਾ ਨੇ ਲਿਆ ਫਾਹਾ, ਮੌਤ
Wednesday, Apr 15, 2020 - 01:47 PM (IST)
ਲੰਬੀ/ਮਲੋਟ (ਜੁਨੇਜਾ) - ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵਲੋਂ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਮਿੱਡਾ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਿੰਡ ਮਿੱਡਾ ਦਾ ਸਾਬਕਾ ਪੰਚ ਜਸਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਾਬਕਾ ਪੰਚ ਜਸਵੀਰ ਸਿੰਘ ਇਕ ਛੋਟਾ ਕਿਸਾਨ ਸੀ ਅਤੇ ਉਸ ਦੇ ਸਿਰ ’ਤੇ ਇਕ ਬੈਂਕ ਦਾ ਕਰੀਬ 12 ਲੱਖ ਰੁਪਏ ਦਾ ਕਰਜ਼ਾ ਸੀ। ਕਿਸਾਨ ’ਤੇ ਉਕਤ ਕਰਜ਼ਾ, ਖੇਤੀ ਦੇ ਲਾਹੇਵੰਦ ਨਾ ਹੋਣ ਕਰਕੇ ਅਤੇ ਘਰੇਲੂ ਕਬੀਲਦਾਰੀ ਕਰਕੇ ਚੜ੍ਹਿਆ ਹੋਇਆ ਸੀ। ਉਸ ਨੇ ਕਰਜ਼ਾ ਉਤਾਰਨ ਲਈ ਅੱਧਾ ਕਿੱਲਾ ਜ਼ਮੀਨ ਵੀ ਵੇਚੀ ਸੀ ਪਰ ਕਰਜ਼ੇ ਦੀ ਪੰਡ ਹੌਲੀ ਨਹੀਂ ਹੋਈ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ।
ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ
ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪੁਲਸ ਵਲੋਂ ਸਖ਼ਤ ਘੇਰਾਬੰਦੀ, ਨਹੀਂ ਆ ਸਕੀਆਂ ਸੰਗਤਾਂ (ਤਸਵੀਰਾਂ)
ਕਰਫਿਊ ਦੇ ਚਲਦਿਆਂ ਬੀਤੇ ਦਿਨ ਉਹ ਆਪਣੇ ਖੇਤਾਂ ’ਚ ਚਲਾ ਗਿਆ, ਜਿਥੇ ਉਸ ਨੇ ਆਪਣੀ ਮੋਟਰ ’ਤੇ ਜਾ ਕੇ ਫਾਹਾ ਲੈ ਲਿਆ। ਦੱਸ ਦੇਈਏ ਕਿ ਮ੍ਰਿਤਕ ਦੇ ਦੋ ਬੱਚੇ ਹਨ, ਜਿਨਾਂ ਵਿਚੋਂ ਵੱਡੀ ਕੁੜੀ ਦਾ ਵਿਆਹ ਹੋ ਚੁੱਕਾ ਹੈ ਅਤੇ ਮੁੰਡਾ ਛੋਟਾ ਹੈ। ਇਸ ਮਾਮਲੇ ਸਬੰਧੀ ਪੰਨੀਵਾਲਾ ਚੌਂਕੀ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਮਲੋਟ ਲਿਆਂਦਾ ਗਿਆ ਹੈ, ਜਿਥੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸਿੱਖ ਸੰਸਥਾਵਾਂ ਵਿਚ ਰੁਜ਼ਗਾਰ ਲਈ ਨੁਕਤੇ