ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Monday, Sep 16, 2019 - 06:46 PM (IST)

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬੁਢਲਾਡਾ (ਬਾਂਸਲ) : ਨਜ਼ਦੀਕ ਪਿੰਡ ਵਰ੍ਹੇ ਦੇ ਕਿਸਾਨ ਜੀਤ ਸਿੰਘ ਪੁੱਤਰ ਭਗਵਾਨ ਸਿੰਘ ਵੱਲੋਂ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਵਿਚ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਦੱਸਣਯੋਗ ਹੈ ਕਿ ਜੀਤ ਸਿੰਘ ਦੇ ਸਿਰ ਚਾਰ ਲੱਖ ਦਾ ਕਰਜ਼ ਸੀ ਅਤੇ ਉਸ ਦਾ ਜਵਾਨ ਪੁੱਤਰ ਵੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। 

ਜੀਤ ਸਿੰਘ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਲਾਜ ਕਰਵਾਉਣ ਤੇ ਉਸ ਦਾ ਪੁੱਤਰ ਦਿਮਾਗੀ ਪ੍ਰੇਸ਼ਾਨੀ 'ਚੋਂ ਨਹੀਂ ਨਿਕਲ ਸਕਿਆ। ਜਿਸ ਕਰਕੇ ਪੁੱਤਰ ਦੀ ਬਿਮਾਰੀ ਅਤੇ ਕਰਜ਼ੇ ਦੀ ਮਾਰ ਨੂੰ ਨਾ ਸਹਾਰਦਿਆਂ ਜੀਤ ਸਿੰਘ ਵੱਲੋਂ ਅੱਜ ਅਚਾਨਕ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਆਗੂਆਂ ਵੱਲੋਂ ਸਰਕਾਰ ਤੋਂ ਪਰਿਵਾਰ ਲਈ ਕਰਜ਼ਾ ਮੁਆਫੀ ਦੀ ਮੰਗ ਕੀਤੀ ਹੈ।


author

Gurminder Singh

Content Editor

Related News