ਵੀਡੀਓ 'ਚ ਦੇਖੋ ਕਿਵੇਂ ਪਰਿਵਾਰ ਨੇ ਪ੍ਰੇਮੀ ਜੋੜੇ ਦਾ ਚਾੜ੍ਹਿਆ ਕੁਟਾਪਾ

Sunday, Feb 10, 2019 - 06:21 PM (IST)

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਥਾਣਾ ਸਦਰ ਦੇ ਕੋਲ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਕ ਪਰਿਵਾਰ ਵੱਲੋਂ ਥਾਣਾ ਸਦਰ ਦੇ ਸਾਹਮਣੇ ਧੀ ਅਤੇ ਉਸ ਦੇ ਪ੍ਰੇਣੀ ਦੀ ਕੁੱਟਮਾਰ ਕਰ ਦਿੱਤੀ ਗਈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਇਕ ਵਿਆਹੁਤਾ ਪ੍ਰੇਮੀ ਜੋੜਾ ਆਪਣਾ ਘਰ ਪਰਿਵਾਰ ਅਤੇ ਬੱਚਿਆਂ ਨੂੰ ਛੱਡ ਕੇ ਘਰੋਂ ਭੱਜ ਗਿਆ ਸੀ। ਇਨ੍ਹਾਂ ਦੇ ਪਰਿਵਾਰ ਨੇ ਇਕ-ਦੂਜੇ ਖਿਲਾਫ ਥਾਣਾ ਸਦਰ 'ਚ ਸ਼ਿਕਾਇਤ ਦਿੱਤੀ ਹੋਈ ਸੀ। ਅੱਜ ਜਦੋਂ ਇਹ ਪ੍ਰੇਮੀ ਜੋੜਾ ਪੁਲਸ ਦੇ ਸਾਹਮਣੇ ਪੇਸ਼ ਹੋਣ ਜਾ ਰਿਹਾ ਸੀ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਭਿਨਕ ਲੱਗ ਗਈ, ਜਿਸ ਨਾਲ ਉਨ੍ਹਾਂ ਨੇ ਲੜਕੇ ਨੂੰ ਫੜ ਕੇ ਉਸ ਦੀ ਕੁੱਟਮਾਰ ਕਰਕੇ ਥਾਣੇ ਪਹੁੰਚਾਇਆ ਅਤੇ ਲੜਕੀ ਨੂੰ ਨਾਲ ਲਿਜਾਣ ਦੌਰਾਨ ਕੁੱਟਮਾਰ ਕੀਤੀ। 

PunjabKesari

ਐੱਸ. ਐੱਚ. ਓ. ਕੇਵਲ ਕੁਮਾਰ ਨੇ ਦੱਸਿਆ ਕਿ ਉਕਤ ਲੜਕੇ ਦੀ ਪਤਨੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਹੈ। ਦੂਜੇ ਪਾਸੇ ਉਕਤ ਵਿਅਕਤੀ ਦੀ ਪ੍ਰੇਮਿਕਾ ਵੀ ਵਿਆਹੀ ਹੋਈ ਹੈ ਅਤੇ ਦੋਵੇਂ ਆਪਣੇ ਬੱਚੇ ਅਤੇ ਪਰਿਵਾਰ ਛੱਡ ਕੇ ਇਕ ਦੂਜੇ ਨਾਲ ਰਹਿਣਾ ਚਾਹੁੰਦੇ ਹਨ ਤੇ ਜਦੋਂ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਹ ਦੋਵੇਂ ਅੱਜ ਪੁਲਸ ਦੇ ਸਾਹਮਣੇ ਪੇਸ਼ ਹੋਣ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਕੁੱਟਮਾਰ ਦੇ ਬਾਵਜੂਦ ਉਕਤ ਜੋੜਾ ਇਕ ਦੂਜੇ ਨਾਲ ਰਹਿਣ ਦੀ ਜ਼ਿੱਦ 'ਤੇ ਅੜ੍ਹਿਆ ਰਿਹਾ। ਫਿਲਹਾਲ ਪੁਲਸ ਵੱਲੋਂ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦੇ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari


author

shivani attri

Content Editor

Related News