4 ਸਾਲ ਦੇ ਲਿਵ-ਇਨ 'ਚ 3 ਵਾਰ ਕਰਵਾਇਆ ਆਬੌਰਸ਼ਨ, ਹੁਣ ਦਿਖਾਇਆ ਆਪਣਾ ਅਸਲੀ ਰੰਗ
Sunday, Feb 16, 2020 - 01:55 PM (IST)
ਲੁਧਿਆਣਾ (ਰਾਮ)— ਪਿਛਲੇ ਕਰੀਬ 4 ਸਾਲ ਤੋਂ ਲਿਵ-ਇਨ-ਰਿਲੇਸ਼ਨ 'ਚ ਰਹੇ ਇਕ ਵਿਅਕਤੀ ਵੱਲੋਂ ਵਾਰ-ਵਾਰ ਆਪਣੀ ਔਰਤ ਮਿੱਤਰ ਦਾ ਆਬੌਰਸ਼ਨ ਕਰਵਾਉਣ ਦੇ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰਨ 'ਤੇ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਉਸ ਵਿਅਕਤੀ ਖਿਲਾਫ ਧੋਖਾਦੇਹੀ ਅਤੇ ਜਬਰ-ਜ਼ਨਾਹ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਮੋਹਿਤ ਸ਼ਰਮਾ ਪੁੱਤਰ ਦੇਵ ਰਾਜ ਸ਼ਰਮਾ ਵਾਸੀ ਸਮਾਣਾ ਭਾਊ, ਕਰਨਾਲ, ਹਰਿਆਣਾ ਦੇ ਨਾਲ ਜੱਪਨ ਕਾਲੋਨੀ, ਜਮਾਲਪੁਰ 'ਚ ਲਿਵ-ਇਨ-ਰਿਲੇਸ਼ਨ 'ਚ ਰਹਿ ਰਹੀ ਸੀ, ਜਿਸ ਬਾਰੇ ਪੂਰੇ ਮੁਹੱਲੇ ਦੇ ਲੋਕਾਂ ਨੂੰ ਜਾਣਕਾਰੀ ਸੀ। ਲੀਵਿੰਗ ਰਿਲੇਸ਼ਨ 'ਚ ਰਹਿੰਦੇ ਹੋਏ ਉਹ ਕਰੀਬ 3 ਵਾਰ ਗਰਭਵਤੀ ਹੋਈ ਪਰ ਮੋਹਿਤ ਸ਼ਰਮਾ ਨੇ ਉਸ ਨੂੰ ਇਹ ਕਹਿੰਦੇ ਹੋਏ ਆਬੌਰਸ਼ਨ ਕਰਵਾ ਦਿੱਤਾ ਕਿ ਅਜੇ ਉਸ ਨੂੰ ਬੱਚਾ ਨਹੀਂ ਚਾਹੀਦਾ ਅਤੇ ਪਹਿਲਾਂ ਅਸੀਂ ਵਿਆਹ ਕਰਵਾਵਾਂਗੇ। ਜਦੋਂ ਉਸ ਨੇ ਮੋਹਿਤ ਨੂੰ ਵਿਆਹ ਕਰਵਾਉਣ ਲਈ ਵਾਰ-ਵਾਰ ਕਿਹਾ ਤਾਂ ਉਹ ਵਿਆਹ ਕਰਵਾਉਣ ਤੋਂ ਮੁਕਰ ਗਿਆ, ਜਿਸ ਨੇ ਉਸ ਨੂੰ ਧੋਖਾ ਦਿੰਦੇ ਹੋਏ ਲਗਾਤਾਰ 4 ਸਾਲ ਤੱਕ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਥਾਣਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮੋਹਿਤ ਸ਼ਰਮਾ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।