ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਲਿਵ ਇਨ ''ਚ ਰਹਿ ਰਹੀ ਪ੍ਰੇਮਿਕਾ, ਫਿਰ ਖੁਦ ਨੂੰ ਵੀ ਨਾ ਬਖਸ਼ਿਆ

Monday, Aug 10, 2020 - 06:34 PM (IST)

ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਲਿਵ ਇਨ ''ਚ ਰਹਿ ਰਹੀ ਪ੍ਰੇਮਿਕਾ, ਫਿਰ ਖੁਦ ਨੂੰ ਵੀ ਨਾ ਬਖਸ਼ਿਆ

ਮਲੋਟ (ਜੁਨੇਜਾ) : ਮਲੋਟ ਦੇ ਪਿੰਡ ਦਾਨੇਵਾਲਾ ਵਿਖੇ ਇਕ ਨੌਜਵਾਨ ਨੇ ਆਪਣੇ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਵਿਅਹੁਤਾ ਜਨਾਨੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਅਤੇ ਖੁਦ ਬਲੇਡ ਨਾਲ ਆਪਣੀਆਂ ਨਸਾਂ ਕੱਟ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਗੰਭੀਰ ਹਾਲਤ ਵਿਚ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਕਰੀਬ 6 ਸਾਲ ਪਹਿਲਾਂ ਜ਼ਖਮੀ ਹੋਈ ਮਹਿਲਾ ਜਸਪ੍ਰੀਤ ਕੌਰ ਨੇ ਪ੍ਰੇਮਦੀਪ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ ਪਰ ਬਾਅਦ ਵਿਚ ਉਹ ਅਦਾਲਤ ਵਿਚ ਜਾ ਕੇ ਬਿਆਨਾਂ ਤੋਂ ਮੁੱਕਰ ਗਈ ਜਿਸ ਤੋਂ ਬਾਅਦ ਉਹ ਪ੍ਰੇਮਦੀਪ ਨਾਲ ਬਿਨਾਂ ਵਿਆਹ ਸਬੰਧਾਂ ਵਿਚ ਰਹਿਣ ਲੱਗ ਪਈ।

ਇਹ ਵੀ ਪੜ੍ਹੋ : ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

ਮਲੋਟ ਦੇ ਸਰਕਾਰੀ ਹਸਪਤਾਲ ਵਿਚ ਜ਼ਖਮੀ ਹਾਲਤ ਵਿਚ ਭਰਤੀ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਪ੍ਰੇਮਦੀਪ ਨੇ ਉਸ ਨੂੰ ਡਰਾ ਕੇ ਆਪਣੇ ਨਾਲ ਰੱਖਿਆ ਹੋਇਆ ਸੀ ਹੁਣ ਜਦੋਂ ਉਹ ਪੇਕੇ ਜਾਂ ਸਹੁਰੇ ਘਰ ਵਾਪਸ ਜਾਣ ਦੀ ਗੱਲ ਕਰਦੀ ਤਾਂ ਪ੍ਰੇਮਦੀਪ ਉਸਨੂੰ ਮਾਰਨ ਦੀਆਂ ਧਮਕੀਆਂ ਦਿੰਦਾ। ਹੁਣ ਕੁਝ ਸਮੇਂ ਤੋਂ ਉਹ ਆਪਣੀ ਭੈਣ ਕੋਲ ਘੁਮਿਆਰਾ ਪਿੰਡ ਚਲੀ ਗਈ ਸੀ ਤਦ ਜਸਪ੍ਰੀਤ ਦੀ ਭੈਣ ਉਸਨੂੰ ਉਸਦੇ ਸਹੁਰੇ ਘਰ ਛੱਡ ਕੇ ਗਈ ਤਾਂ ਪ੍ਰੇਮਦੀਪ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਬਲਕਰਨ ਸਿੰਘ ਨੇ ਘੁਮਿਆਰਾਂ ਸੜਕ 'ਤੇ ਜਾ ਕੇ ਖੁਦ ਆਪਣੀਆਂ ਨਸਾਂ ਕੱਟ ਲਈਆਂ ।

ਇਹ ਵੀ ਪੜ੍ਹੋ : ਵਿਆਹੁਤਾ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਹੈੱਡ ਕਾਂਸਟੇਬਲ ਦੀ ਪੋਲ, ਸਾਹਮਣੇ ਲਿਆਂਦੀ ਕਰਤੂਤ

ਉਧਰ ਦੂਜੇ ਪਾਸੇ ਹਸਪਤਾਲ ਵਿਚ ਪ੍ਰੇਮਦੀਪ ਸਿੰਘ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਪ੍ਰੇਮਦੀਪ ਸਿੰਘ ਨੇ ਦੱਸਿਆ ਕਿ ਉਸਦੇ ਗੁਆਂਢ ਵਿਆਹੀ ਜਸਪ੍ਰੀਤ ਕੌਰ ਪਿਛਲੇ 2 ਢਾਈ ਸਾਲਾਂ ਤੋਂ ਮਲੋਟ ਵਿਖੇ ਉਸ ਨਾਲ ਵੱਖਰਾ ਕਮਰਾ ਕਿਰਾਏ 'ਤੇ ਲੈ ਕੇ ਰਹਿ ਰਹੀ ਸੀ । ਹੁਣ ਉਹ ਆਪਣੇ ਜੀਜੇ ਨਾਲ ਸਬੰਧਾਂ ਵਿਚ ਹੋਣ ਕਰਕੇ ਉਸਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੰਦੀ ਹੈ। ਪ੍ਰੇਮਦੀਪ ਦਾ ਕਹਿਣਾ ਹੈ ਜਸਪ੍ਰੀਤ ਕੌਰ ਆਪਣੇ ਜੀਜੇ ਅਤੇ ਭੈਣ ਨਾਲ ਰਲ ਕੇ ਉਸ ਤੋਂ ਪੈਸੇ ਦੀ ਮੰਗ ਕਰ ਰਹੀ ਹੈ ਅਤੇ ਕਹਿੰਦੀ ਹੈ ਕਿ ਮੈਂ ਉਸਨੂੰ ਆਪਣੇ ਹਿੱਸੇ ਦੀ ਜਗ੍ਹਾ ਵੇਚ ਕਿ ਪੈਸੇ ਦੇ ਦੇਵਾਂ ਨਹੀਂ ਤਾਂ ਉਹ ਮੈਨੂੰ ਕਿਸੇ ਝੂਠੇ ਕੇਸ ਵਿਚ ਫਸਾ ਦੇਵੇਗੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਮੈਂ ਆਪਣੀਆਂ ਨਸਾਂ ਕੱਟ ਲਈਆਂ।

ਇਹ ਵੀ ਪੜ੍ਹੋ : ਜਿਸਮ ਦਿਖਾ ਕੇ ਜਾਲ 'ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ

ਕੀ ਹੈ ਮਾਮਲੇ ਦਾ ਪਿਛੋਕੜ 
ਇਸ ਸਬੰਧੀ ਪ੍ਰੇਮਦੀਪ ਸਿੰਘ ਪੁੱਤਰ ਬਲਕਰਨ ਸਿੰਘ ਨੇ ਦੱਸਿਆ ਕਿ 2013 ਵਿਚ ਪਿੰਡ ਦੇ ਇਕ ਸਿਆਸੀ ਰਸੂਖ ਵਾਲੇ ਵਿਅਕਤੀ ਨੇ ਉਸਦੇ ਭਰਾ ਨੂੰ ਪੁਲਸ ਕੋਲ ਫਸਾ ਦਿੱਤਾ ਸੀ। ਉਸ ਵਕਤ ਸਿਟੀ ਥਾਣੇ ਦੇ ਮੁੱਖ ਅਫਸਰ ਨੇ ਕੀਤੇ ਗੈਰ ਮਨੁੱਖੀ ਤਸ਼ੱਦਦ ਤੋਂ ਬਾਅਦ ਜਦੋਂ ਉਨ੍ਹਾਂ ਦੀ ਸ਼ਿਕਾਇਤ 'ਤੇ ਉਕਤ ਆਗੂ ਅਤੇ ਪੁਲਸ ਅਧਿਕਾਰੀ ਵਿਰੁੱਧ ਕਾਨੂੰਨੀ ਸਿਕੰਜਾ ਕੱਸਿਆ ਤਾਂ ਉਨ੍ਹਾਂ ਬਦਲਾ ਲੈਣ ਲਈ ਉਕਤ ਮਹਿਲਾ ਪਾਸੋਂ ਮੇਰੇ ਵਿਰੁੱਧ ਸਿਟੀ ਮਲੋਟ ਥਾਣੇ ਵਿਚ ਮਿਤੀ 4/5/14 ਨੂੰ ਜਬਰ-ਜ਼ਿਨਾਹ ਦਾ ਝੂਠਾ ਮਾਮਲਾ ਦਰਜ ਕਰਾ ਦਿੱਤਾ। ਜਦਕਿ ਅਦਾਲਤ ਵਿਚ ਇਸ ਮਹਿਲਾ ਨੇ ਮੇਰੇ ਹੱਕ ਵਿਚ ਬਿਆਨ ਦੇ ਦਿੱਤਾ ਅਤੇ ਮੈਨੂੰ ਬੇਕਸੂਰ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਜਸਪ੍ਰੀਤ ਕੌਰ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਆਪਣੇ ਘਰ ਨਹੀਂ ਵੜਨ ਦਿੱਤਾ ਅਤੇ ਉਹ ਮੇਰੇ ਨਾਲ ਰਹਿਣ ਲੱਗੀ ਪਰ ਹੁਣ ਉਹ ਫਿਰ ਆਪਣੀ ਭੈਣ ਅਤੇ ਜੀਜੇ ਨਾਲ ਮਿਲ ਕੇ ਉਸਨੂੰ ਪ੍ਰੇਸ਼ਾਨ ਕਰਨ ਲੱਗੀ ਹੈ।

ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ 'ਚ ਦੋ ਜਿਗਰੀ ਦੋਸਤਾਂ ਦੀ ਮੌਤ, ਮੰਜ਼ਰ ਦੇਖ ਦਹਿਲੇ ਲੋਕ (ਤਸਵੀਰਾਂ)

ਇਸ ਮਾਮਲੇ 'ਤੇ ਹੁਣ ਜਸਪ੍ਰੀਤ ਕੌਰ ਦਾ ਕਹਿਣਾ ਹੈ ਪ੍ਰੇਮਦੀਪ ਨੇ ਉਸ ਵਕਤ ਵੀ ਮੈਨੂੰ ਡਰਾ ਧਮਕਾ ਕੇ ਆਪਣੇ ਹੱਕ ਵਿਚ ਗਵਾਹੀ ਦੇਣ ਲਈ ਮਜ਼ਬੂਰ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਵੱਲੋਂ ਦਿੱਤੀਆਂ ਧਮਕੀਆਂ ਕਰਕੇ ਮੈਂ ਉਸ ਨਾਲ ਰਹਿਣ ਲੱਗੀ । ਹੁਣ ਜਦ ਮੈਂ ਵਾਪਸ ਸਹੁਰਾ ਘਰ ਗਈ ਤਾਂ ਉਸਨੇ ਧਮਕੀਆਂ ਨੂੰ ਸੱਚ ਕਰ ਕੇ ਵਿਖਾ ਦਿੱਤਾ ਅਤੇ ਮੇਰੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ । ਇਸ ਸਬੰਧੀ ਸਿਟੀ ਮਲੋਟ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਕਰਨੈਲ ਸਿੰਘ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਾਬ ਤਸਕਰਾਂ ਦੇ ਅੱਡੇ 'ਤੇ ਰੇਡ ਕਰਨ ਗਈ ਪੁਲਸ, ਹੋਸ਼ ਤਾਂ ਉਦੋਂ ਉੱਡੇ ਜਦੋਂ ਬਾਥਰੂਮ 'ਚ ਜਾ ਕੇ ਦੇਖਿਆ


author

Gurminder Singh

Content Editor

Related News