ਨਵਾਗਾਓਂ ''ਚ ਦਰਦਨਾਕ ਘਟਨਾ, ਸੈਪਟਿਕ ਟੈਂਕ ''ਚ ਡੁੱਬਣ ਕਾਰਨ ਮਾਸੂਮ ਬੱਚੀ ਦੀ ਮੌਤ

Saturday, Oct 01, 2022 - 04:25 PM (IST)

ਨਵਾਗਾਓਂ ''ਚ ਦਰਦਨਾਕ ਘਟਨਾ, ਸੈਪਟਿਕ ਟੈਂਕ ''ਚ ਡੁੱਬਣ ਕਾਰਨ ਮਾਸੂਮ ਬੱਚੀ ਦੀ ਮੌਤ

ਨਵਾਂਗਾਓਂ (ਮੁਨੀਸ਼) : ਨਵਾਗਾਓਂ 'ਚ ਇਕ ਮਾਸੂਮ ਬੱਚੀ ਦੀ ਸੈਪਟਿਕ ਟੈਂਕ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਨਵਾਗਾਓਂ ਦੇ ਕੁਮਾਊਂ ਨਗਰ ਦੀ ਹੈ। ਇੱਥੇ ਇਕ ਘਰ 'ਚ ਸੈਪਟਿਕ ਟੈਂਕ 'ਚ ਪਾਣੀ ਭਰ ਗਿਆ। ਘਰ ਵਾਲਿਆਂ ਨੇ ਮਿਸਤਰੀ ਨੂੰ ਬੁਲਾਇਆ। ਮਿਸਤਰੀ ਨੇ ਸੈਪਟਿਕ ਟੈਂਕ ਨੂੰ ਖ਼ਾਲੀ ਕਰਨ ਦੌਰਾਨ ਇਸ ਦਾ ਢੱਕਣ ਤੋੜ ਦਿੱਤਾ ਅਤੇ ਸੈਪਟਿਕ ਟੈਂਕ 'ਤੇ ਢੱਕਣ ਦੀ ਥਾਂ ਇਕ ਬੋਰੀ ਰੱਖ ਦਿੱਤੀ। ਇਸ ਦੌਰਾਨ 2 ਸਾਲ ਦੀ ਬੱਚੀ ਤਾਰਾ ਖੇਡਦੇ ਹੋਏ ਇਸ 'ਚ ਡਿੱਗ ਗਈ।

PunjabKesari

ਮੌਕੇ 'ਤੇ ਪਰਿਵਾਰ ਵਾਲਿਆਂ ਵੱਲੋਂ ਬੱਚੀ ਨੂੰ ਟੈਂਕ 'ਚੋਂ ਕੱਢ ਕੇ ਪੀ. ਜੀ. ਆਈ. ਇਲਾਜ ਲਈ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸੰਬਧੀ ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਬੱਚੇ ਦੇ ਪਿਤਾ ਕੰਚਨ ਕੁਮਾਰ ਦੇ ਬਿਆਨਾਂ 'ਤੇ ਅਮਨ ਮਿਸਤਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।


author

Babita

Content Editor

Related News