ਅਹਿਮ ਖ਼ਬਰ : ਪੰਜਾਬ ਦੇ 72 ਪ੍ਰਿੰਸੀਪਲ ਟ੍ਰੇਨਿੰਗ ਲਈ ਭਰਨਗੇ ਸਿੰਗਾਪੁਰ ਦੀ ਉਡਾਣ, ਜਾਰੀ ਹੋਈ ਸੂਚੀ

Thursday, Jul 20, 2023 - 12:17 PM (IST)

ਲੁਧਿਆਣਾ (ਵਿੱਕੀ) : ਸੂਬੇ ਭਰ ਦੇ ਸਰਕਾਰੀ ਸਕੂਲਾਂ 'ਚ ਗੁਣਵੱਤਾ ਸਿੱਖਿਆ ਮੁਹੱਈਆ ਕਰਵਾਉਣ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਤੋਂ ਜਾਣੂੰ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ 72 ਸਕੂਲਾਂ ਪ੍ਰਿੰਸੀਪਲਾਂ ਦਾ ਇਕ ਜੱਥਾ 28 ਜੁਲਾਈ ਤੱਕ ਟ੍ਰੇਨਿੰਗ ਪ੍ਰਾਪਤ ਕਰਨ ਲਈ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਜਾਵੇਗਾ।

ਇਹ ਵੀ ਪੜ੍ਹੋ : ਏਅਰ ਹੋਸਟੈੱਸ ਗੀਤਿਕਾ ਖ਼ੁਦਕੁਸ਼ੀ ਮਾਮਲੇ 'ਚ ਅੱਜ ਆਵੇਗਾ ਅਦਾਲਤ ਦਾ ਫ਼ੈਸਲਾ, ਗੋਪਾਲ ਕਾਂਡਾ ਹੈ ਮੁੱਖ ਦੋਸ਼ੀ

ਇਸ ਟ੍ਰੇਨਿੰਗ ਪ੍ਰੋਗਰਾਮ 'ਚ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ/ਡਾਈਟਸ ਦੇ 72 ਪ੍ਰਿੰਸੀਪਲ ਹਿੱਸਾ ਲੈਣਗੇ। ਇਨ੍ਹਾਂ 'ਚ ਲੁਧਿਆਣਾ ਤੋਂ ਕਰਮਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰ. ਸਕੂਲ ਬੁਟਾਹਰੀ, ਅਮਨਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬੋਪਾਰਾਏ ਕਲਾਂ, ਨਰਿੰਦਰਪਾਲ ਸਿੰਘ ਪ੍ਰਿੰਸੀਪਲ ਸ.ਸ.ਸ. ਮਾਨਕੀ, ਬਲਵੀਰ ਕੌਰ ਸ.ਸ.ਸ.ਸ. ਸਕੂਲ ਜਗਰਾਓਂ ਬ੍ਰਿਜ ਲੁਧਿਆਣਾ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਅੰਤਰਿਮ ਜ਼ਮਾਨਤ, ਸਾਗਰ ਕਤਲਕਾਂਡ 'ਚ ਹੈ ਜੇਲ੍ਹ 'ਚ ਬੰਦ

ਇਨ੍ਹਾਂ ਸਾਰੇ ਪ੍ਰਿੰਸੀਪਲਾਂ ਨੂੰ ਸਿੱਖਿਆ ਮੰਤਰੀ ਦੇ ਨਾਲ ਮੁਲਾਕਾਤ ਲਈ 21 ਜੁਲਾਈ ਨੂੰ ਦੁਪਹਿਰ 3 ਵਜੇ ਤੱਕ ਕਿਸਾਨ ਭਵਨ ਚੰਡੀਗੜ੍ਹ 'ਚ ਰਿਪੋਰਟ ਕਰਨਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News