ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)

05/21/2020 2:43:28 PM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਦੇ ਲਈ ਪੰਜਾਬ 'ਚ 23 ਮਾਰਚ ਤੋਂ ਕਰਫਿਊ ਲੱਗ ਗਿਆ ਸੀ, ਜਿਸ ਕਾਰਨ ਸਾਰੇ ਕੰਮਕਾਜ ਬੰਦ ਹੋ ਗਏ ਸਨ ਪਰ ਇਸ ਦੌਰਾਨ ਸ਼ਰਾਬ ਦੀ ਤਸਕਰੀ ਚੱਲਦੀ ਰਹੀ। ਕਰਫਿਊ ਲੱਗਣ ਦੇ ਕਾਰਨ ਸਾਰੇ ਠੇਕੇ ਬੰਦ ਸਨ ਪਰ ਪੰਜਾਬੀ ਦੇਸੀ ਦਾਰੂ ਵੀ ਕੱਢਦੇ ਰਹੇ। ਦੂਜੇ ਪਾਸੇ ਹਰਿਆਣਾ ਵੱਲੋਂ ਵੀ ਸ਼ਰਾਬ ਦੀ ਤਸਕਰੀ ਚੱਲਦੀ ਰਹੀ ਸੀ। ਦੱਸ ਦੇਈਏ ਕਿ ਕਰਫਿਊ ਦੇ 53 ਦਿਨਾਂ ਅੰਦਰ ਤਕਰੀਬਨ 500 ਕਰੋੜ ਰੁਪਏ ਦੀ ਸ਼ਰਾਬ ਦੀ ਤਸਕਰੀ ਹੋਈ ਹੈ। ਇਸ ਦੌਰਾਨ 1800 ਰੁਪਏ ਵਾਲੀ ਸ਼ਰਾਬ ਦੀ ਪੇਟੀ 3000 'ਚ, 2200 ਵਾਲੀ 4000 'ਚ ਅਤੇ ਬੀਅਰ ਦੀ 1800 ਰੁਪਏ ਵਾਲੀ ਪੇਟੀ 4000 ਰੁਪਏ ਵਿੱਚ ਵਿਕਦੀ ਰਹੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਇਸ ਵਿੱਚ ਪੁਲਸ ਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ ਜਾਂ ਨਹੀਂ, ਕਿਉਂਕਿ ਇਨ੍ਹਾਂ ਦੀ ਮੌਜੂਦਗੀ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਹੈ। 

ਪੜ੍ਹੋ ਇਹ ਵੀ ਖਬਰ - ਭਾਰਤ ’ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ ਅਮਰੀਕਾ ਤੋਂ 20 ਗੁਣਾ ਜ਼ਿਆਦਾ (ਵੀਡੀਓ) 

ਇਸ ਕੰਮ ਵਿੱਚ ਜੇਕਰ ਅਧਿਕਾਰੀ ਸ਼ਾਮਲ ਨਿਕਲੇ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਹੋਵੇਗਾ। ਕਿਉਂਕਿ ਨਸ਼ਾ ਤਸਕਰੀ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ। ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਕੋਲੋਂ ਪੰਜਾਬ ਅੰਦਰ ਸ਼ਰਾਬ ਵੇਚਣ ਦੀ ਆਗਿਆ ਮੰਗਦੇ ਰਹੇ ਤੇ ਦੂਜੇ ਪਾਸੇ ਇਸੇ ਦੌਰਾਨ ਹੀ ਸ਼ਰਾਬ ਦੀ ਤਸਕਰੀ ਅੰਦਰਖ਼ਾਤੇ ਚੱਲਦੀ ਰਹੀ। ਪੰਜਾਬ ਦੇ 22 ਜ਼ਿਲ੍ਹਿਆਂ ’ਚੋਂ 15 ਮਈ ਤੱਕ ਪੁਲਸ ਨੇ ਸ਼ਰਾਬ ਦੀ ਤਸਕਰੀ ਦੇ 1200 ਮਾਮਲੇ ਦਰਜ ਕੀਤੇ ਹਨ ਅਤੇ 900 ਤੋਂ ਵੱਧ ਬੰਦਿਆਂ ਦੀ ਗ੍ਰਿਫਤਾਰੀ ਵੀ ਹੋਈ ਹੈ। ਇਸ ਦੌਰਾਨ 2 ਲੱਖ ਲੀਟਰ ਲਾਹਣ ਅਤੇ ਸੈਂਕੜੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। 

ਪੜ੍ਹੋ ਇਹ ਵੀ ਖਬਰ - ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ

ਦੱਸਣਯੋਗ ਹੈ ਕਿ ਸ਼ਰਾਬ ਤਸਕਰੀ ਦੇ ਮਾਮਲਿਆਂ ’ਚੋਂ ਜਲੰਧਰ ਜ਼ਿਲ੍ਹੇ ਤੋਂ 204 ਮਾਮਲੇ, ਪਟਿਆਲਾ ਤੋਂ 95, ਸੰਗਰੂਰ ਤੋਂ 93, ਹੁਸ਼ਿਆਰਪੁਰ ਤੋਂ 76, ਗੁਰਦਾਸਪੁਰ ਤੋਂ 73, ਬਠਿੰਡਾ ਤੋਂ 25, ਮੋਗਾ ਤੋਂ 26, ਅਬੋਹਰ ਤੋਂ 24 ਅਤੇ ਬਟਾਲਾ ਤੋਂ 25 ਮਾਮਲੇ ਦਰਜ ਕੀਤੇ ਗਏ ਹਨ। ਮਾਮਲੇ ਦੀ ਤਹਿ ’ਚ ਜਾਣ ਦੀ ਐਕਸਾਈਜ਼ ਵਿਭਾਗ ਅਤੇ ਪੁਲਸ ਪਾਰਟੀ ਹੁਣ ਸ਼ਰਾਬ ਦੇ ਗੋਦਾਮਾਂ ’ਚ ਰੱਖੇ ਸਟਾਕ ਦਾ ਲੇਖਾ ਜੋਖਾ ਕਰ ਰਹੀ ਹੈ। ਜਾਂਚ ਹੋਣ ਤੋਂ ਬਾਅਦ ਐਕਸਾਈਜ਼ ਵਿਭਾਗ ਸਰਕਾਰ ਨੂੰ ਇਸਦੀ ਰਿਪੋਰਟ ਦੇਵੇਗਾ।

ਪੜ੍ਹੋ ਇਹ ਵੀ ਖਬਰ - ਬੱਚਿਆਂ ਵਿਚ ਪੜ੍ਹਨ ਦੀਆਂ ਰੁਚੀਆਂ ਪੈਦਾ ਕਰ ਸਕਦੀਆਂ ਨੇ ਮੋਬਾਇਲ ਲਾਇਬ੍ਰੇਰੀਆਂ 

ਜੇਕਰ ਗੁਦਾਮ ਅਤੇ ਠੇਕੇਦਾਰ ਦੇ ਸਟਾਕ ’ਚ ਕੋਈ ਹੇਰ ਫੇਰ ਹੋਇਆ ਦਾ ਠੇਕੇਦਾਰ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਸਰਕਾਰ ਨੇ ਤਸਕਰਾਂ 'ਤੇ  ਸਖਤ ਕਾਰਵਾਈ ਕਰਨ ਦੇ ਹੁਕਮ ਤਾਂ ਦਿੱਤੇ ਹਨ ਪਰ ਸਾਰਾ ਮਾਮਲਾ ਗੋਦਾਮਾਂ ਦੀ ਜਾਂਚ ਹੋਣ ਤੋਂ ਬਾਅਦ ਹੀ ਸੁਲਝੇਗਾ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਬਾਰੇ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ


rajwinder kaur

Content Editor

Related News