ਪੰਜਾਬ ਤੋਂ ਬਿਹਾਰ ਭੇਜੀ ਜਾ ਰਹੀ ਸ਼ਰਾਬ! ਸਖ਼ਤ ਕਾਰਵਾਈ ਕਰ ਸਕਦੈ ਚੋਣ ਕਮਿਸ਼ਨ
Tuesday, Apr 02, 2024 - 02:07 PM (IST)
ਚੰਡੀਗੜ੍ਹ: ਬਿਹਾਰ ਵਿਚ ਸ਼ਰਾਬ 'ਤੇ ਪਾਬੰਦੀ ਲੱਗ ਚੁੱਕੀ ਹੈ। ਉੱਥੇ ਅੰਦਰਖ਼ਾਤੇ ਪੰਜਾਬ ਤੋਂ ਸ਼ਰਾਬ ਮੰਗਵਾਈ ਜਾ ਰਹੀ ਹੈ। ਇਸ ਗੱਲ ਦੀ ਭਿਣਕ ਹੁਣ ਚੋਣ ਕਮਿਸ਼ਨ ਨੂੰ ਵੀ ਲੱਗ ਗਈ ਹੈ ਤੇ ਕਮਿਸ਼ਨ ਨੇ ਇਸ ਵਿਰੁੱਧ ਸਖ਼ਤ ਰੁੱਖ ਅਖ਼ਤਿਆਰ ਕਰ ਲਿਆ ਹੈ। ਚੋਣ ਕਮਿਸ਼ਨ ਨੂੰ ਖ਼ਦਸਾ ਹੈ ਕਿ ਇਸ ਸ਼ਰਾਬ ਦੀ ਵਰਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕੀਤੀ ਜਾ ਸਕਦੀ ਹੈ। ਇਸ ਲਈ ਕਮਿਸ਼ਨ ਨੇ ਪੰਜਾਬ ਤੇ ਬਿਹਾਰ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਬਿਹਾਰ ਦੇ ਮੁੱਖ ਸਕੱਤਰ ਬ੍ਰਿਜੇਸ਼ ਮਲਹੋਤਰਾ ਨੇ ਆਨਲਾਈਨ ਮੀਟਿੰਗ ਕੀਤੀ। ਇਸ ਦੌਰਾਨ ਦੋਹਾਂ ਸੂਬਿਆਂ ਦੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੀਟਿੰਗ ਵਿਚ ਬਿਹਾਰ ਦੇ ਅਧਿਕਾਰੀਆਂ ਨੇ ਪੂਰੇ ਸਾਲ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਬਿਹਾਰ ਵਿਚ ਦੂਜੇ ਸੂਬਿਆਂ ਤੋਂ ਸ਼ਰਾਬ ਆ ਰਹੀ ਹੈ। ਇਸ ਵਿਚ ਸਭ ਤੋਂ ਵੱਧ 41 ਫ਼ੀਸਦੀ ਹਿੱਸਾ ਪੰਜਾਬ ਦਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਵੀ 4 ਫ਼ੀਸਦੀ ਸ਼ਰਾਬ ਦੀ ਤਸਕਰੀ ਹੋ ਰਹੀ ਹੈ।
ਨਵੀਂ ਆਬਕਾਰੀ ਨੀਤੀ ਕਾਰਨ ਤਸਕਰੀ ਵਧਣ ਦਾ ਖ਼ਦਸ਼ਾ
ਇਸ ਬਾਰੇ ਬਿਹਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਸਰਕਾਰ ਨੇ ਆਬਕਾਰੀ ਨੀਤੀ ਵਿਚ ਬਦਲਾਅ ਕੀਤਾ ਹੈ, ਉਦੋਂ ਤੋਂ ਹੀ ਗੁਆਂਢੀ ਸੂਬਿਆਂ ਵਿਚ ਤਸਕਰੀ ਵੱਧ ਗਈ ਹੈ। ਗਰੁੱਪਾਂ ਦਾ ਕੋਟਾ ਵਧਣ ਕਾਰਨ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਵਿਚ ਵੀ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ। ਜਿਹੜੇ ਸੂਬੇ ਤੋਂ ਸ਼ਰਾਬ ਦੀ ਡਿਮਾਂਡ ਆ ਰਹੀ ਹੈ, ਉੱਥੇ ਤਸਕਰੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਬਾਹਰ ਖੇਡ ਰਹੇ 4 ਸਾਲਾ ਬੱਚੇ ਨੂੰ ਪਿੱਟਬੁੱਲ ਕੁੱਤੇ ਨੇ ਨੋਚਿਆ, ਮਾਂ-ਪੁੱਤ ਖ਼ਿਲਾਫ਼ ਪਰਚਾ ਦਰਜ
ਪੰਜਾਬ ਪੁਲਸ ਨੇ ਗਰੁੱਪਾਂ ਦੇ ਲਾਇਸੰਸ ਕੀਤੇ ਰੱਦ
ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ ਪੰਜਾਬ ਤੋਂ ਹੋਣ ਵਾਲੀ ਤਸਕਰੀ ਦੀਆਂ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਹਨ। ਪੰਜਾਬ ਦੇ ਆਬਕਾਰੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਹਾਰ ਸਰਕਾਰ ਨੇ ਸਾਨੂੰ ਜਿੰਨੇ ਵੀ ਕੇਸ ਭੇਜੇ ਹਨ, ਉਨ੍ਹਾਂ ਦੇ ਹੋਲੋਗ੍ਰਾਮ ਤੇ ਬਾਰ ਕੋਡ ਰਾਹੀਂ ਉਨ੍ਹਾਂ ਮਾਮਲਿਆਂ ਨੂੰ ਟ੍ਰੇਸ ਕੀਤਾ ਗਿਆ ਹੈ। ਪੁਲਸ ਵੱਲੋਂ ਅਜਿਹੇ ਗਰੁੱਪਾਂ ਦੇ ਲਾਇਸੰਸ ਵੀ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਦੇ ਅਧਿਕਾਰੀ ਸਾਡੀ ਕਾਰਵਾਈ ਤੋਂ ਸੰਤੁਸ਼ਟ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8