ਸ਼ਰਾਬ ਸਮੱਗਲਰ 20 ਪੇਟੀਆਂ ਸ਼ਰਾਬ ਸਣੇ ਗ੍ਰਿਫਤਾਰ
Monday, Feb 19, 2018 - 07:05 AM (IST)

ਜਲੰਧਰ, (ਮ੍ਰਿਦੁਲ ਸ਼ਰਮਾ)— ਥਾਣਾ 8 ਦੀ ਪੁਲਸ ਨੇ 20 ਪੇਟੀਆਂ ਸ਼ਰਾਬ ਨਾਲ ਸਮੱਗਲਰ ਨੂੰ ਟਵੇਰਾ ਕਾਰ ਸਮੇਤ ਫੜਿਆ ਹੈ। ਦੋਸ਼ੀ ਸਰਾਭਾ ਨਗਰ ਦਾ ਰਹਿਣ ਵਾਲਾ ਗੁਰਜੀਤ ਸਿੰਘ ਹੈ। ਦੋਸ਼ੀ ਟਵੇਰਾ ਕਾਰ (ਪੀ. ਬੀ. 08 ਬੀ. ਸੀ. 2595) 'ਚ ਵੱਖ-ਵੱਖ ਮਾਰਕੇ ਦੀ ਸ਼ਰਾਬ ਲੈ ਕੇ ਜਾ ਰਿਹਾ ਸੀ ਜਿਸ ਨੂੰ ਏ. ਐੱਸ. ਆਈ. ਰਮੇਸ਼ ਕੁਮਾਰ ਨੇ ਫੜ ਲਿਆ। ਦੋਸ਼ੀ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਦੋਸ਼ੀ 'ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
18 ਬੋਤਲਾਂ ਸ਼ਰਾਬ ਬਰਾਮਦ— ਥਾਣਾ ਬਸਤੀ ਬਾਵਾ ਖੇਲ ਪੁਲਸ ਨੇ ਬਸਤੀ ਮਿੱਠੂ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਗੁਰਦਿਆਲਸਿੰਘ ਨੂੰ ਬਸਤੀ ਮਿੱਠੂ ਦੀ ਨਹਿਰ ਪੁਲੀ ਕੋਲੋਂ ਫੜਿਆ ਹੈ। ਹੈੱਡ ਕਾਂਸਟੇਬਲ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਫੋਰਸ ਨਾਲ ਗਸ਼ਤ ਕਰ ਰਹੇ ਸਨ ਕਿ ਦੋਸ਼ੀ ਸਮੱਗਲਰ ਗੁਰਦਿਆਲ ਪੈਦਲ ਬੋਰਾ ਮੋਢੇ 'ਤੇ ਲੈ ਕੇ ਜਾ ਰਿਹਾ ਸੀ। ਸ਼ੱਕ ਹੋਣ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਬੋਰੇ 'ਚੋਂ 18 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ 'ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।