ਪਿਛਲੇ 18 ਸਾਲਾਂ ''ਚ ਪੰਜਾਬ ਸਰਕਾਰ ਨੇ ਸ਼ਰਾਬ ਤੋਂ ਕਮਾਏ 54835 ਕਰੋੜ ਰੁਪਏ (ਵੀਡੀਓ)

Thursday, May 14, 2020 - 03:48 PM (IST)

ਜਲੰਧਰ (ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਦੀ ਹੋਮ ਡਲਿਵਰੀ ਕਰਨ ਦੀ ਮੰਗ ਕੇਂਦਰ ਕੋਲ ਰੱਖ ਰਹੇ ਹਨ। ਕੈਪਟਨ ਵਲੋਂ ਕੀਤੀ ਜਾ ਰਹੀ ਇਸ ਮੰਗ ’ਤੇ ਫਿਲਹਾਲ ਮੋਹਰ ਲੱਗਦੀ ਵਿਖਾਈ ਨਹੀਂ ਦਿੱਤੀ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ’ਤੇ ਮੋਹਰ ਲੱਗੇ ਵੀ ਨਾ। ਪਰ ਮੁੱਖ ਮੰਤਰੀ ਕੇਂਦਰ ਦੇ ਸਾਹਮਣੇ ਅਜਿਹਾ ਕਰਨ ਦੀ ਮੰਗ ਵਾਰ ਵਾਰ ਕਿਉਂ ਕਰ ਰਹੇ ਹਨ, ਕੀ ਸ਼ਰਾਬ ਜ਼ਿਆਦਾ ਮੁਨਾਫੇ ਦਾ ਸੌਦਾ ਹੈ? ਹਾਂ ਜੀ ਬਿਲਕੁਲ ਅਜਿਹਾ ਹੀ ਹੈ। ਚੌਂਕੀ ਤਾਲਾਬੰਦੀ ਕਾਰਨ ਸਭ ਕੰਮ ਕਾਰ ਠੱਪ ਪਏ ਹਨ ਜਿਸ ਕਾਰਨ ਸਰਕਾਰ ਨੂੰ ਕੋਈ ਟੈਕਸ ਨਹੀਂ ਆ ਰਿਹਾ। ਅਜਿਹੇ ’ਚ ਆਬਕਾਰੀ ਮਹਿਕਮਾ ਹੀ ਇਕ ਅਜਿਹਾ ਮਹਿਕਮਾ ਹੈ, ਜਿਸ ਕੋਲੋਂ ਕੁਝ ਨਾ ਕੁਝ ਕਮਾਇਆ ਜਾ ਸਕਦਾ ਹੈ।

ਦੱਸ ਦੇਈਏ ਕਿ ਆਪਣੇ ਕਾਰਜਕਾਲ ਦੇ ਲੰਘੇ ਤਿੰਨ ਵਰ੍ਹਿਆਂ 'ਚ ਕਾਂਗਰਸ ਸਰਕਾਰ ਸ਼ਰਾਬ ਤੋਂ 15407 ਕਰੋੜ ਰੁਪਏ ਕਮਾ ਚੁੱਕੀ ਹੈ। ਜਦ ਕਿ ਕੈਪਟਨ ਸਰਕਾਰ ਨੇ ਆਪਣੇ 2002 ਤੋਂ 2007 ਦੇ ਕਾਰਜਕਾਲ ਵੇਲੇ ਸ਼ਰਾਬ ਤੋਂ 7326 ਕਰੋੜ ਰੁਪਏ ਕਮਾਏ ਸਨ। ਮਤਲਬ ਕਿ ਸ਼ਰਾਬ ਤੋਂ ਹੋਣ ਵਾਲਾ ਮੁਨਾਫਾ ਦਸ ਸਾਲਾਂ ਵਿਚ ਦੁੱਗਣੇ ਤੋਂ ਵੀ ਵੱਧ ਗਿਆ ਹੈ। ਬਾਕੀ ਹਾਲੇ ਤਾਂ ਕਾਂਗਰਸ ਦੇ ਤਿੰਨ ਸਾਲ ਹੀ ਬੀਤੇ ਹਨ। ਰਹਿੰਦੇ ਦੋ ਸਾਲਾਂ ਵਿਚ ਆਮਦਨ ਰਾਸ਼ੀ ਇਸ ਤੋਂ ਵੀ ਵੱਧ ਸਕਦੀ ਹੈ।2002 ਤੋਂ 2007 ਦੀ ਸਰਕਾਰ ਵੇਲੇ ਸ਼ਰਾਬ ਦੀ ਰੋਜ਼ਾਨਾ ਔਸਤਨ ਖਪਤ 4 ਕਰੋੜ 1 ਲੱਖ ਰੁਪਏ ਸੀ, ਜੋ ਮੌਜੂਦਾ ਸਮੇਂ ’ਚ 14 ਕਰੋੜ 7 ਲੱਖ ਰੁਪਏ ਰੋਜ਼ਾਨਾ ਹੈ। 

ਪੜ੍ਹੋ ਇਹ ਵੀ ਖਬਰ - ਨਿਰਮਲ ਰਿਸ਼ੀ ਅਤੇ ਪੰਜਾਬੀ ਸਿਨੇਮਾ ਦਾ ਖਾਸ ਹਿੱਸਾ ਪੇਸ਼ ਕਰਦੀ ਦਸਤਾਵੇਜ਼ੀ ਫ਼ਿਲਮ 'ਨਜ਼ਰੀ ਨਾ ਆਵੇ' 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਸਾਊਦੀ ਅਰਬ 'ਤੇ ਦੋਹਰੀ ਮਾਰ, ਟੈਕਸ ਹੋਇਆ 3 ਗੁਣਾਂ (ਵੀਡੀਓ)

2007 ਤੋਂ 2012 ਦੀ ਅਕਾਲੀ ਸਰਕਾਰ ਵੇਲੇ ਸ਼ਰਾਬ ਦੀ ਆਮਦਨ 7326 ਕਰੋੜ ਤੋਂ ਵੱਧ ਕੇ 10808 ਕਰੋੜ ਰੁਪਏ ’ਤੇ ਪਹੁੰਚ ਗਈ ਸੀ। ਜੋ ਅਕਾਲੀਆਂ ਦੇ ਅਗਲੇ 5 ਸਾਲਾਂ, ਮਤਲਬ 2017 ਤੱਕ ਦੁੱਗਣੀ ਹੋ ਕੇ 21295 ਕਰੋੜ ਰੁਪਏ 'ਤੇ ਪਹੁੰਚੀ ਸੀ। ਭਾਵੇਂ ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ’ਚ ਸ਼ਰਾਬ ਦੀ ਆਮਦਨ ਆਪਣੇ ਹੀ ਪਿਛਲੇ ਦਸ ਸਾਲਾਂ ਦੀ ਆਮਦਨ ਤੋਂ ਦੁੱਗਣੀ ਹੈ ਪਰ ਅਕਾਲੀ ਭਾਜਪਾ ਸਰਕਾਰ ਆਪਣੇ ਪਿਛਲੇ ਪੰਜ ਸਾਲਾਂ ਦੌਰਾਨ ਸ਼ਰਾਬ ਤੋਂ 21294 ਕਰੋੜ ਰੁਪਏ ਦੀ ਆਮਦਨ ਲੈ ਚੁੱਕੀ ਹੈ। ਜਦ ਕਿ ਕਾਂਗਰਸ ਸਰਕਾਰ ਨੂੰ ਮੌਜੂਦਾ ਤਿੰਨ ਸਾਲਾਂ ਵਿਚ 15407 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਹਿਸਾਬ ਨਾਲ ਲੰਘੇ 18 ਸਾਲਾਂ ਵਿਚ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ 54835 ਕਰੋੜ ਰੁਪਏ ਦੀ ਕਮਾਈ ਹੋਈ ਹੈ। ਜਿਸ ਦੀ ਰੋਜ਼ਾਨਾ ਦੇ ਹਿਸਾਬ ਨਾਲ ਔਸਤ 8 ਕਰੋੜ 34 ਲੱਖ ਰੁਪਏ ਹੈ ਅਤੇ 253 ਕਰੋੜ ਰੁਪਏ ਪ੍ਰਤੀ ਮਹੀਨਾ ਹੈ। 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੁਲਤਾਨ ਹਮੀਦ 

ਅਕਾਲੀ ਭਾਜਪਾ ਸਰਕਾਰ ਦੇ ਅਖੀਰਲੇ ਵਰ੍ਹੇ ’ਚ ਬਹੁਤ ਸਾਰੇ ਸ਼ਰਾਬ ਠੇਕੇਦਾਰ ਡਿਫਾਲਟਰ ਹੋ ਗਏ ਸਨ, ਜਿਨ੍ਹਾਂ ਕੋਲੋਂ ਸਰਕਾਰ ਦੇ 368 ਕਰੋੜ ਰੁਪਏ ਲੈਣੇ ਹਾਲੇ ਬਾਕੀ ਹਨ। ਮੌਜੂਦਾ ਕਾਂਗਰਸ ਸਰਕਾਰ ਨੇ ਇਨ੍ਹਾਂ ਡਿਫਾਲਟਰਾਂ ਕੋਲੋਂ ਪੈਸਾ ਵਸੂਲੀ ਲਈ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਭਾਵੇਂ ਕਿ ਆਬਕਾਰੀ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਟਰੋਲ ਵਿਚ ਹੈ। ਮੁੱਖ ਮੰਤਰੀ ਸਾਹਿਬ ਕੇਂਦਰ ਕੋਲੋਂ ਬਕਾਇਆ ਜੀ.ਐੱਸ.ਟੀ. ਦੀ ਮੰਗ ਤਾਂ ਕਰ ਰਹੇ ਹਨ ਪਰ ਆਪਣੇ ਹੀ ਸੂਬੇ ਵਿਚ ਡਿਫਾਲਟਰ ਠੇਕੇਦਾਰਾਂ ਵੱਲ ਫਸੇ ਪੈਸੇ ਨਹੀਂ ਕਢਵਾ ਰਹੇ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਬੱਚੇ ਦੇ ਸੰਪੂਰਨ ਵਿਕਾਸ ਦੇ ਲਈ ਜਾਣੋ ਸਕੂਲ ਦੀ ਆਖਰ ਕਿੰਨੀ ਕੁ ਹੈ ‘ਭੂਮਿਕਾ’ 

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)


author

rajwinder kaur

Content Editor

Related News