...ਤੇ ਹੁਣ ਚੰਡੀਗੜ੍ਹ ''ਚ ਵਧਣਗੇ ''ਸ਼ਰਾਬ ਦੇ ਰੇਟ''

02/03/2020 3:50:50 PM

ਚੰਡੀਗੜ੍ਹ (ਰਾਜਿੰਦਰ) : ਟ੍ਰਾਈਸਿਟੀ 'ਚ ਲਿਕਰ ਪ੍ਰਾਈਜ਼ ਦੇ ਫਰਕ ਨੂੰ ਘੱਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਦਾ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨਵੇਂ ਵਿੱਤੀ ਸਾਲ 'ਚ ਐਕਸਾਈਜ਼ ਰੇਟਾਂ ਨੂੰ ਰੈਸ਼ਨੇਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਵੀਂ ਐਕਸਾਈਜ਼ ਪਾਲਿਸੀ 'ਚ ਇਸ 'ਤੇ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਇੰਟਰ ਸਟੇਟ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਇਹ ਕੰਮ ਕਰ ਰਿਹਾ ਹੈ।
ਇਸ ਸਬੰਧ 'ਚ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਉਹ ਨਵੀਂ ਐਕਸਾਈਜ਼ ਪਾਲਿਸੀ 'ਚ ਐਕਸਾਈਜ਼ ਰੇਟਾਂ ਨੂੰ ਰੈਸ਼ਨੇਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟ੍ਰਾਈਸਿਟੀ 'ਚ ਲਿਕਰ ਰੇਟਾਂ 'ਚ ਫਰਕ ਨੂੰ ਦੂਰ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਸ਼ਰਾਬ ਦੀ ਸਮੱਗਲਿੰਗ ਵਧ ਰਹੀ ਹੈ। ਇਸ ਤੋਂ ਚੰਡੀਗੜ੍ਹ 'ਚ ਵੀ ਸ਼ਰਾਬ ਦੇ ਰੇਟਾਂ ਦੇ ਪਹਿਲਾਂ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਵਧ ਸਕਦੇ ਹਨ। ਹਾਲੇ ਪੰਚਕੂਲਾ ਅਤੇ ਚੰਡੀਗੜ੍ਹ ਦੇ ਲਿਕਰ ਰੇਟਾਂ 'ਚ ਤਾਂ ਜ਼ਿਆਦਾ ਕੁਝ ਫਰਕ ਨਹੀਂ ਹੈ ਪਰ ਮੋਹਾਲੀ 'ਚ ਚੰਡੀਗੜ੍ਹ ਦੇ ਮੁਕਾਬਲੇ ਲਿਕਰ ਦੇ ਰੇਟ ਕਾਫ਼ੀ ਜ਼ਿਆਦਾ ਹਨ।
100 ਤੋਂ 150 ਰੁਪਏ ਤੱਕ ਮਹਿੰਗੀ ਹੈ ਲਿਕਰ
ਜੇਕਰ ਚੰਡੀਗੜ੍ਹ ਦੀ ਜਗ੍ਹਾ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕੋਈ ਵੀ ਲਿਕਰ ਬੋਤਲ ਇੱਥੋਂ 100 ਤੋਂ 150 ਰੁਪਏ ਮਹਿੰਗੀ ਪੈਂਦੀ ਹੈ। ਇਹੀ ਕਾਰਨ ਹੈ ਕਿ ਲੋਕ ਚੰਡੀਗੜ੍ਹ ਤੋਂ ਸ਼ਰਾਬ ਖਰੀਦਦੇ ਹਨ ਅਤੇ ਇਸ ਤੋਂ ਕਾਫ਼ੀ ਜ਼ਿਆਦਾ ਸ਼ਰਾਬ ਦੀ ਸਮੱਗਲਿੰਗ ਵੀ ਵਧ ਰਹੀ ਹੈ। ਇੱਥੇ ਰਾਇਲ ਸਟੈਗ ਦੀ ਜੋ ਬੋਤਲ 450 ਰੁਪਏ ਮਿਲਦੀ ਹੈ, ਉਹ ਮੋਹਾਲੀ 'ਚ 550 ਰੁਪਏ ਤੱਕ ਪੈਂਦੀ ਹੈ। ਇਸੇ ਤਰ੍ਹਾਂ ਬਲੈਂਡਰਜ਼ ਪ੍ਰਾਈਡ ਦੀ ਜੋ ਬੋਤਲ 650 ਰੁਪਏ ਪੈਂਦੀ ਹੈ, ਉਹ ਉੱਥੇ 750 ਰੁਪਏ ਤੱਕ ਪੈਂਦੀ ਹੈ। ਮੈਕਡਾਵਲਜ਼ ਦੀ ਜੋ ਬੋਤਲ ਇੱਥੇ 350 ਰੁਪਏ ਪੈਂਦੀ ਹੈ, ਉਹ ਉੱਥੇ 450 ਰੁਪਏ ਦੇ ਕਰੀਬ ਵਿਕ ਰਹੀ ਹੈ। ਇਨ੍ਹਾਂ ਰੇਟਾਂ 'ਚ ਫਰਕ ਨੂੰ ਕੁਝ ਹੱਦ ਤੱਕ ਪ੍ਰਸ਼ਾਸਨ ਘੱਟ ਕਰਨਾ ਚਾਹੁੰਦਾ ਹੈ।
15 ਨਵੇਂ ਠੇਕੇ ਖੋਲ੍ਹਣ ਲਈ ਮਿਲੇਗੀ ਜ਼ਮੀਨ
ਇਸਤੋਂ ਇਲਾਵਾ ਵਿਭਾਗ ਨੂੰ 15 ਦੇ ਕਰੀਬ ਨਵੇਂ ਠੇਕੇ ਖੋਲ੍ਹਣ ਲਈ ਵੀ ਜ਼ਮੀਨ ਮਿਲ ਜਾਵੇਗੀ, ਕਿਉਂਕਿ ਨਗਰ ਨਿਗਮ ਵੱਲੋਂ ਇਸ ਲਈ ਸਹਿਮਤੀ ਦੇ ਦਿੱਤੀ ਗਈ ਹੈ। ਵਿਭਾਗ ਨੇ ਪ੍ਰਸ਼ਾਸਨ ਨੂੰ ਠੇਕਿਆਂ ਲਈ ਜ਼ਮੀਨ ਉਪਲਬਧ ਕਰਵਾਉਣ ਲਈ ਰਿਕੁਐਸਟ ਭੇਜੀ ਸੀ, ਜਿਸਤੋਂ ਬਾਅਦ ਹੀ ਨਿਗਮ ਨੇ ਆਪਣੀ ਕੁਝ ਜ਼ਮੀਨ ਬੂਥ ਠੇਕਿਆਂਂ ਲਈ ਦੇਣ 'ਤੇ ਸਹਿਮਤੀ ਜਤਾਈ ਸੀ। ਇੱਥੋਂ ਤੱਕ ਕਿ ਨਿਗਮ ਹਾਊਸ ਮੀਟਿੰਗ 'ਚ ਵੀ ਇਸ ਸਬੰਧੀ ਪ੍ਰਸਤਾਵ ਰੱਖਿਆ ਗਿਆ ਸੀ। ਐਕਸਾਈਜ਼ ਵਿਭਾਗ ਵੱਲੋਂ ਹੀ ਸਬੰਧਤ ਠੇਕੇਦਾਰ ਤੋਂ ਜ਼ਮੀਨ ਦਾ ਰੈਂਟ ਵਸੂਲਿਆ ਜਾਵੇਗਾ ਅਤੇ ਉਹ ਉਸਨੂੰ ਨਿਗਮ ਨੂੰ ਦੇਣਗੇ। ਐਕਸਾਈਜ਼ ਵਿਭਾਗ ਹੋਰ ਕਿਸੇ ਵਿਭਾਗ ਤੋਂ ਵੀ ਜ਼ਮੀਨ ਲੈਣ ਲਈ ਤਿਆਰ ਹੈ, ਕਿਉਂਕਿ ਹਰ ਵਾਰ ਹੀ ਠੇਕਿਆਂ ਲਈ ਜ਼ਮੀਨ ਲੱਭਣ 'ਚ ਠੇਕੇਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵੱਲੋਂ ਰੈਜ਼ੀਡੈਂਸ਼ੀਅਲ ਏਰੀਏ ਦੇ ਨਜ਼ਦੀਕ ਠੇਕਾ ਖੋਲ੍ਹਣ ਦਾ ਵਿਰੋਧ ਕੀਤਾ ਜਾਂਦਾ ਹੈ।


Babita

Content Editor

Related News