ਅੱਜ ਤੇ ਕੱਲ ਮਹਾਨਗਰ ''ਚ ਤੋੜੇ ਜਾਣਗੇ ਸ਼ਰਾਬ ਦੇ ਠੇਕੇ, ਪਿਆਕੜਾਂ ਨੂੰ ਮਿਲੇਗੀ ਸਸਤੀ ਸ਼ਰਾਬ

Wednesday, Jun 29, 2022 - 04:58 PM (IST)

ਅੱਜ ਤੇ ਕੱਲ ਮਹਾਨਗਰ ''ਚ ਤੋੜੇ ਜਾਣਗੇ ਸ਼ਰਾਬ ਦੇ ਠੇਕੇ, ਪਿਆਕੜਾਂ ਨੂੰ ਮਿਲੇਗੀ ਸਸਤੀ ਸ਼ਰਾਬ

ਲੁਧਿਆਣਾ (ਸੇਠੀ) : ਮਹਾਨਗਰ 'ਚ 29 ਅਤੇ 30 ਜੂਨ ਨੂੰ ਸ਼ਰਾਬ ਦੇ ਠੇਕੇ ਤੋੜੇ ਜਾਣਗੇ, ਸ਼ਰਾਬ ਦੇ ਪਿਆਕੜਾਂ ਨੂੰ ਸਸਤੇ ਭਾਅ 'ਤੇ ਸ਼ਰਾਬ ਮਿਲੇਗੀ। ਇਹ ਐਲਾਨ ਮਹਾਨਗਰ ਦੇ ਲਾਇਸੰਸਸ਼ੁਦਾ ਠੇਕੇਦਾਰਾਂ ਵੱਲੋਂ ਨਵੀਂ ਨੀਤੀ ਦੇ ਮੱਦੇਨਜ਼ਰ ਕੀਤਾ ਗਿਆ ਹੈ, ਜੋ ਕਿ 1 ਜੁਲਾਈ ਤੋਂ ਪੂਰੇ ਪੰਜਾਬ ਵਿਚ ਲਾਗੂ ਹੋਵੇਗੀ। ਠੇਕੇਦਾਰ ਆਪਣਾ ਬਕਾਇਆ ਸ਼ਰਾਬ ਦਾ ਕੋਟਾ ਘੱਟ ਭਾਅ ’ਤੇ ਵੇਚਣਾ ਸ਼ੁਰੂ ਕਰ ਦੇਣਗੇ। ਦੱਸ ਦਈਏ ਕਿ ਹਰ ਸਾਲ ਸ਼ਰਾਬ ਦੇ ਠੇਕੇ 31 ਮਾਰਚ ਨੂੰ ਟੁੱਟਦੇ ਹਨ ਪਰ ਇਸ ਸਾਲ ਨਵੀਂ 'ਆਪ' ਸਰਕਾਰ ਆਉਣ ਅਤੇ ਨਵੀਂ ਸ਼ਰਾਬ ਨੀਤੀ ਲਾਗੂ ਹੋਣ ਨਾਲ ਠੇਕੇਦਾਰ ਆਪਣਾ ਸਟਾਕ ਕਲੀਅਰ ਕਰਨ ਲਈ 29 ਅਤੇ 30 ਜੂਨ ਨੂੰ ਠੇਕੇ ਤੋੜੇ ਜਾਣਗੇ।

ਇਹ ਵੀ ਪੜ੍ਹੋ- ਮੀਤ ਹੇਅਰ ਨੇ ਸਦਨ ’ਚ ਰਾਜਾ ਵੜਿੰਗ ਨੂੰ ਦਿੱਤਾ ਠੋਕਵਾਂ ਜਵਾਬ, ਕਿਹਾ-ਅਸੀਂ ਤਾਂ ਹਾਰੇ ਪਰ ਤੁਹਾਡਾ ਜਲੂਸ ਨਿਕਲਿਆ

ਠੇਕੇਦਾਰਾਂ ਨੇ ਕਿਹਾ ਕਿ "ਰਿਜ਼ਰਵ ਬਿਡ ਮਨੀ" 5 ਪ੍ਰਤੀਸ਼ਤ ਘਟਾਉਣ ਦੇ ਬਾਵਜੂਦ, ਪੰਜਾਬ ਵਿਚ ਕੁਝ ਸਮੂਹਾਂ ਨੂੰ ਵੇਚਿਆ ਨਹੀਂ ਜਾ ਸਕਿਆ। ਇਸ ਦੇ ਨਾਲ ਹੀ ਵਿਭਾਗ ਦਾ ਦਾਅਵਾ ਹੈ ਕਿ 28 ਜੂਨ ਨੂੰ ਪਟਿਆਲਾ ਜ਼ੋਨ ਵਿੱਚ ਸਿਰਫ਼ 3 ਨਵੇਂ ਟੈਂਡਰ ਨਿਕਲੇ ਸਨ, ਜਦੋਂ ਕਿ ਮਹਾਨਗਰ ਵਿੱਚ 2 ਅਤੇ ਰੋਪੜ ਵਿਚ 1 ਗਰੁੱਪ ਟੈਂਡਰ ਆਇਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਟੈਂਡਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ ਤੱਕ ਵਧਾ ਦਿੱਤੀ ਗਈ ਹੈ।
ਠੇਕੇਦਾਰਾਂ ਦਾ ਕਹਿਣਾ ਹੈ ਕਿ ਠੇਕੇਦਾਰ ਹਾਈ ਕੋਰਟ ਵਿਚ ਪਾਈ ਰਿੱਟ ਦੇ ਨਤੀਜੇ ਦਾ ਇੰਤਜ਼ਾਰ ਕਰਨਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਦਾਲਤ ਠੇਕੇਦਾਰਾਂ ਦੇ ਹੱਕ ਵਿਚ ਫ਼ੈਸਲਾ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਠੇਕੇਦਾਰਾਂ ਨੇ ਪਹਿਲਾਂ ਟੈਂਡਰ ਕੱਢੇ ਹਨ, ਉਨ੍ਹਾਂ ਨੂੰ ਪ੍ਰਤੀ ਗਰੁੱਪ 2 ਕਰੋੜ ਦੇ ਕਰੀਬ ਦਾ ਨੁਕਸਾਨ ਹੋਵੇਗਾ, ਕਿਉਂਕਿ ਹੁਣ ਸਰਕਾਰ ਨੇ ਰਾਖਵੀਂ ਬੋਲੀ ਦੀ ਰਕਮ 5 ਫੀਸਦੀ ਘਟਾ ਦਿੱਤੀ ਹੈ। ਅਜਿਹੇ 'ਚ ਟੈਂਡਰ ਲਗਾਉਣ ਵਾਲੇ ਕਈ ਠੇਕੇਦਾਰ ਕੰਮ ਕਰਨ ਤੋਂ ਪਹਿਲਾਂ ਹੀ ਘਾਟੇ 'ਚ ਚਲੇ ਗਏ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News